ਇਸ ਦੁਨੀਆਂ ਵਿੱਚ ਮਨੁੱਖੀ ਭਾਲ ਖ਼ੁਸ਼ੀ ਅਤੇ ਸ਼ਾਂਤੀ ਨੂੰ ਲੱਭਣਾ ਹੈ। ਮਨੁੱਖ ਦੇ ਮਨ ਦੇ ਵਿੱਚ ਹਮੇਸ਼ਾਂ ਹੀ ਕੁੱਝ ਅਜਿਹਾ ਹੁੰਦਾ ਹੈ, ਜੋ ਉਸਨੂੰ ਬਾਹਰੋਂ ਕੁੱਝ ਆਪਣੇ ਵਿੱਚ ਭਰਨ ਲਈ ਲੱਭਣ ਦੀ ਕੋਸ਼ਿਸ਼ ਕਰਨ ਲਈ ਮਜਬੂਰ ਕਰਦਾ ਹੈ, ਜੋ ਉਸ ਦੇ ਜੀਵਨ ਨੂੰ ਆਰਾਮ ਦੇ ਸੱਕਦਾ ਹੈ। ਬੀਤੇ ਸਮਾਂ ਵਿੱਚ, ਲੱਖਾਂ ਲੋਕਾਂ ਨੇ ਉਸ ‘ਕੁੱਝ’ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ, ਜਿਸ ਨੂੰ ਅਖੀਰਲੀ ਹਕੀਕਤ ਕਿਹਾ ਜਾਂਦਾ ਹੈ, ਜੋ ਉਨ੍ਹਾਂ ਦੇ ਮਨਾਂ ਵਿੱਚ ਅਨੰਦ ਜਾਂ ਸਦੀਵੀ ਸ਼ਾਂਤੀ ਲਿਆ ਸੱਕਦੀ ਹੈ। ਨਤੀਜੇ ਵਜੋਂ, ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਵੱਖੋ-ਵੱਖਰੇ ਹਵਾਲਿਆਂ ਵਾਲਿਆਂ ਪਵਿੱਤਰ ਪੋਥੀਆਂ ਵੀ ਸ਼ਾਮਲ ਹਨ। ਇਹ ਪੋਥੀਆਂ ਉਸ ਅਖੀਰਲੀ ਹਕੀਕਤ ਬਾਰੇ ਬਹੁਤ ਕੁੱਝ ਦੱਸਿਆ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਉਹ ਜਾਂ ਤਾਂ ਲੇਖਕ ਦੇ ਉੱਪਰ ਪ੍ਰਕਾਸ਼ਤ ਹੋਈਆਂ ਸਨ (ਜਿਵੇਂ ਕਿ – ਗ੍ਰੰਥ ਬਾਈਬਲ) ਜਾਂ ਲੇਖਕ ਨੇ ਉਨ੍ਹਾਂ ਨੂੰ ਉਸ ਅਖੀਰਲੀ ਹਕੀਕਤ ਤੋਂ, ਜਿਸਨੂੰ ਸਭ ਤੋਂ ਮਸ਼ਹੂਰ ਸ਼ਬਦ ਵਿੱਚ ਮੈਂ ਪਰਮੇਸ਼ੁਰ (ਵਾਹਿਗੁਰੂ) ਕਿਹਾ ਜਾਂਦਾ ਹੈ, ਸੁਣਿਆ ਹੈ (ਸ਼ਰੂਤੀ – ਜਿਵੇਂ ਕਿ ਵੇਦ) ਜਾਂ ਉਹਨਾਂ ਨੂੰ ਸਿੱਧੇ ਤੌਰ ‘ਤੇ ਬੋਲਿਆ ਗਿਆ ਅਤੇ ਲੇਖਕ ਨੇ ਆਪਣੇ ਹੱਥਾਂ ਤੋਂ ਲਿਖਿਆ (ਸ਼ਰੂਤੀ ਲੇਖ – ਜਿਵੇਂ ਕਿ ਕੁਰਾਨ)। ਹਾਲਾਂਕਿ, ਸੱਚਿਆਈ ਨੂੰ ਭਾਲਣ ਵਾਲਾ ਇੱਕ ਸਾਧਕ (ਸਿੱਖ) ਉਨ੍ਹਾਂ ਸਾਰਿਆਂ ਵਿੱਚ ਇੱਕ ਕਿਸਮ ਦੀ ਸਮਾਨਤਾ ਨੂੰ ਵੇਖਦਾ ਹੈ, ਜਿਹੜੀ ਇਹ ਹੈ ਕਿ ਉਹਨਾਂ ਨੇ ਪਰਮੇਸ਼ੁਰ ਨੂੰ ਮਨੁੱਖੀ-ਭਾਸ਼ਾ ਵਿੱਚ ਪ੍ਰਗਟ ਕੀਤੀ ਹੈ।
ਮਨੁੱਖੀ ਭਾਸ਼ਾ ਹੋਰ ਕੁੱਝ ਨਹੀਂ ਹੈ, ਸਗੋ ਇੰਨ੍ਹਾਂ ਧਰਮ ਗ੍ਰੰਥਾਂ ਦੇ ਲੇਖਕਾਂ ਨੇ ਇਸ਼ੁਰ ਵਿੱਚ ਖਾਸ ਵਿਸ਼ੇਸ਼ਤਾਵਾਂ, ਗੁਣਾਂ ਅਤੇ ਭਾਵਨਾਵਾਂ ਨੂੰ ਸਵੀਕਾਰ ਕੀਤਾ ਹੈ ਅਤੇ ਮੰਨਿਆ ਹੈ ਕਿ ਉਸਦੀ ਸ਼ਖਸੀਅਤ ਮਨੁੱਖਾਂ ਵਰਗੀ ਹੀ ਹੈ। ਜਿਆਦਾਤਰ ਸਮਿਆਂ ਵਿੱਚ ਸੱਚਿਆਈ ਦਾ ਇੱਕ ਸਾਧਕ ਵੇਖਦਾ ਹੈ ਕਿ ਇੰਨ੍ਹਾਂ ਲੇਖਕਾਂ ਨੇ ਆਪਣੇ ਆਪ ਨੂੰ ਮਨੁੱਖੀ ਭਾਸ਼ਾ ਵਿੱਚ ਬੜੀ ਹੀ ਸਟੀਕਤਾ ਨਾਲ ਪੇਸ਼ ਕੀਤਾ ਹੈ। ਦੂਜੇ ਸ਼ਬਦਾਂ ਵਿੱਚ, ਉਹ ਇਸ਼ੁਰ ਦੀਆਂ ਅੱਖਾਂ, ਕੰਨਾਂ ਅਤੇ ਉਸਦੀ ਪਸੰਦ ਜਾਂ ਨਾਪਸੰਦ ਕਰਨ ਵਾਲੀ ਸ਼ਖਸੀਅਤ ਦੇ ਹੋਣ ਵਾਲਾ ਮੰਨਦੇ ਹਨ। ਇਹ ਕੁੱਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਵੇਖੇ ਜਾ ਸੱਕਦੇ ਹਨ,
“ਹਜ਼ਾਰਾਂ ਤੇਰੀਆਂ ਅੱਖਾਂ ਹਨ, ਪਰ ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ” ।[i]
ਗੁਰੂ ਗ੍ਰੰਥ, ਪੰਨਾ 13)
ਪਰ, ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਪੇਥਿਆਂ ਇੰਝ ਕਹਿ ਰਹੀਆਂ ਹਨ ਕਿ ਇਹ ਇਸ਼ੁਰ ਇੱਕ ਮਨੁੱਖ ਹੈ, ਬੇਸ਼ਕ ਉਹ ਦਾਵਾ ਕਰ ਰਹੇ ਹਨ ਕਿ ਇਸ਼ੁਰ ਦੇ ਸਿਰਜਣਹਾਰ ਹੋਣ ਦੇ ਕਾਰਨ ਉਸ ਵਿੱਚ ਇਹ ਸਾਰੇ ਗੁਣ ਹੋਣੇ ਚਾਹੀਦੇ ਹਨ। ਜੇਕਰ ਅਜਿਹੀ ਨਹੀਂ ਹੈ, ਤਾਂ ਪਰਮੇਸ਼ੁਰ ਮਨੁੱਖੀ ਭਾਵਨਾਵਾਂ ਅਤੇ ਮਨੋਵਿਗਿਆਨ ਨੂੰ ਨਹੀਂ ਸਮਝ ਸੱਕਦਾ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ ਇਸ਼ੁਰ ਪਿਤਾ, ਮਾਤਾ, ਭਰਾ ਜਾਂ ਮਿੱਤਰ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ਼ੁਰ ਦਾ ਕੋਈ ਪਰਿਵਾਰ ਨਹੀਂ ਹੈ ਜਾਂ ਉਹ ਜਿਨਸੀ ਰੂਪ ਵਿੱਚ ਕਿਸੇ ਦਾ ਪਿਤਾ ਜਾਂ ਮਾਤਾ ਹੈ।
ਇਸ ਦੀ ਬਜਾਏ, ਉਸ ਵਿੱਚ ਪਿਤਾ, ਮਾਤਾ, ਭਰਾ ਜਾਂ ਮਿੱਤਰ ਵਰਗੇ ਗੁਣ ਹਨ ਜੋ ਇੱਕ ਪਰਿਵਾਰ ਜਾਂ ਸਮਾਜ ਵਿੱਚ ਮਿਲਦੇ ਹਨ, “(ਹੇ ਭਾਈ!) ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ, ਤਿਵੇਂ ਪਰਮਾਤਮਾ ਆਪਣੇ (ਪੈਦਾ ਕੀਤੇ) ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ। (ਸਭ ਦੇ) ਦੁੱਖਾਂ ਦਾ ਨਾਸ ਕਰਨ ਵਾਲੇ ਤੇ ਸੁਖਾਂ ਦਾ ਸਮੁੰਦਰ ਮਾਲਕ-ਪ੍ਰਭੂ ਸਭ ਜੀਵਾਂ ਨੂੰ ਖ਼ੁਰਾਕ ਦੇਂਦਾ ਹੈ” (ਗੁਰੂ ਗ੍ਰੰਥ, ਪੰਨਾ 105)। [ii]
ਇਸ ਨੂੰ ਸਾਰਥਕ ਬਣਾਉਣ ਲਈ ਇੱਕ ਸਾਧਕ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਨੁੱਖੀ ਭਾਸ਼ਾ ਵਿੱਚ ਬੋਲਦੇ ਵੇਲੇ ਪਰਮੇਸ਼ੁਰ ਨੂੰ ਸ਼ਾਬਦਿਕ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਜੇ ਅਜਿਹਾ ਹੁੰਦਾ ਹੈ, ਤਾਂ ਇੱਕ ਸਾਧਕ ਗੰਭੀਰ ਗਲਤੀ ਕਰ ਰਿਹਾ ਹੈ ਅਤੇ ਇਸ ਨੂੰ ਧਾਰਮਿਕ ਅਰਥਾਂ ਵਿੱਚ ਇਸ਼ੁਰੀ ਨਿੰਦਿਆ ਕਿਹਾ ਜਾਵੇਗਾ, “ਉਸ ਪ੍ਰਭੂ ਦੀ ਨਾਹ ਮਾਂ ਨਾਹ ਪਿਉ ਨਾਹ ਉਸ ਦਾ ਕੋਈ ਪੁੱਤਰ ਨਾਹ ਰਿਸ਼ਤੇਦਾਰ। ਨਾਹ ਉਸ ਨੂੰ ਕਾਮ-ਵਾਸਨਾ ਫੁਰਦੀ ਹੈ ਤੇ ਨਾਹ ਹੀ ਉਸ ਦੀ ਕੋਈ ਵਹੁਟੀ ਹੈ” (ਗੁਰੂ ਗ੍ਰੰਥ, ਪੰਨਾ 597)।[iii] ਇੱਕ ਸਾਧਕ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮੇਸ਼ੁਰ ਲਿੰਗ ਤੋਂ ਪਰੇ ਹੈ, ਪਰ ਉਸਦਾ ਸਦਾ ਹੀ ਵੱਖੋ-ਵਖਰੇ ਰੂਪਕਾਂ ਦੁਆਰਾ ਵਰਣਨ ਕੀਤਾ ਜਾਂਦਾ ਹੈ, ਇਸ ਲਈ ਜਦੋਂ ਇਹ ਕਿਹਾ ਜਾਂਦਾ ਹੈ, “ਹੇ ਮਿੱਤਰ! ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ” (ਗੁਰੂ ਗ੍ਰੰਥ, ਪੰਨਾ 612), [iv] ਹੁਣ ਇਸਦਾ ਅਰਥ ਇਹ ਨਹੀਂ ਕਿ ਅਸੀਂ ਸਾਰੇ ਪਰਮੇਸ਼ੁਰ ਦੁਆਰਾ ਸ਼ਾਬਦਿਕ ਅਰਥਾਂ ਵਿੱਚ ਪੈਦਾ ਹੋਏ ਹਾਂ।
ਨਤੀਜੇ ਵਜੋਂ, ਮਨੁੱਖੀ ਭਾਸ਼ਾ ਵਿੱਚ, ਪਰਮੇਸ਼ੁਰ ਨੂੰ ਮਨੁੱਖੀ ਪੱਧਰ ਤੇ ਆਉਂਦੇ ਹੋਇਆ ਵੇਖਿਆ ਜਾਂਦਾ ਹੈ ਅਤੇ ਫਿਰ ਉਸ ਦੇ ਵਿਖੇ ਅਜਿਹੇ ਸ਼ਬਦਾਂ ਨਾਲ ਦੱਸਿਆ ਜਾਂਦਾ ਹੈ, ਜਿਨ੍ਹਾਂ ਨੂੰ ਆਸਾਨੀ ਨਾਲ ਸਮਝਿਆ ਜਾ ਸੱਕਦਾ ਹੈ, “ਹੇ ਪ੍ਰਭੂ! ਤੇਰਾ ਨਾਹ ਕੋਈ ਖ਼ਾਸ ਰੰਗ ਹੈ ਤੇ ਨਾਹ ਕੋਈ ਖ਼ਾਸ ਚਿਹਨ-ਚੱਕਰ ਹਨ, ਫਿਰ ਭੀ, ਹੇ ਹਰੀ! ਤੂੰ (ਸਾਰੇ ਜਗਤ ਵਿਚ ਪ੍ਰਤੱਖ ਦਿੱਸਦਾ ਹੈਂ” (ਗੁਰੂ ਗ੍ਰੰਥ, ਪੰਨਾ 74)।[v] ਹਾਲਾਂਕਿ, ਇੱਕ ਸਾਧਕ ਜਾਣਦਾ ਹੈ ਕਿ, “ਹੇ ਭਾਈ! ਪਰਮਾਤਮਾ ਸਭ ਦੀਆਂ ਜਿੰਦਾਂ ਤੇ ਪ੍ਰਾਣਾਂ ਵਾਸਤੇ ਸੁਖਾਂ ਦਾ ਸਮੁੰਦਰ ਹੈ, ਸਭਨਾਂ ਦਾ ਮਾਂ-ਪਿਉ ਹੈ, ਸਭ ਦੀ ਪਾਲਣਾ ਕਰਦਾ ਹੈ” (ਗੁਰੂ ਗ੍ਰੰਥ, ਪੰਨਾ 209),[vi] ਪਰ ਉਹ ਨਹੀਂ ਜਾਣਦਾ ਕਿ ਉਸ ਤੀਕ ਕਿਵੇਂ ਪਹੁੰਚਿਆ ਜਾਵੇ, “ਹੇ ਪਿਤਾ-ਪ੍ਰਭੂ! ਮੈਨੂੰ ਪਤਾ ਨਹੀਂ ਕਿ ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ?” (ਗੁਰੂ ਗ੍ਰੰਥ, ਪੰਨਾ 51),[vii] ਕਿਉਂਕਿ ਉਹ ਆਪਣੀ ਗਲਤੀ ਜਾਣਦਾ ਹੈ, “ਇੱਕ ਮੂਰਖ ਬੱਚੇ ਵਾਂਗ, ਮੈਂ ਗਲਤੀਆਂ ਕੀਤੀਆਂ ਹਨ” (ਗੁਰੂ ਗ੍ਰੰਥ, ਪੰਨਾ 51)।[viii] ਉਹ ਆਪਣੇ ਮਨ ਵਿੱਚ ਜਾਣਦਾ ਹੈ ਕਿ ਉਹ ਆਪਣੀ ਗਲਤੀ ਸੱਦਕੇ ਆਪਣੇ ਪਿਤਾ ਕੋਲ ਨਹੀਂ ਜਾ ਸੱਕਦਾ ਹੈ, “ਮੈਂ ਉਸ ਪਿਤਾ ਕੋਲ ਕਿਵੇਂ ਅਪੱੜਾਂ?” (ਗੁਰੂ ਗ੍ਰੰਥ, ਪੰਨਾ 476)।[ix] ਉਹ ਆਪਣੇ ਪਿਤਾ ਦੀ ਸੰਗਤ ਵਿੱਚ ਰਹਿਣਾ ਚਾਹੁੰਦਾ ਹੈ, ਪਰ ਉਹ ਨਹੀਂ ਜਾਣਦਾ ਕਿ ਉਸ ਕੋਲ ਕਿਵੇਂ ਪਹੁੰਚਣਾ ਹੈ। “(ਪਰ ਇਹ ਕਾਮਾਦਿਕ) ਪੰਜ ਵੈਰੀ ਸਤਾਂਦੇ (ਹੀ) ਰਹਿੰਦੇ ਹਨ। (ਇਹਨਾਂ ਨੂੰ) ਕਿਸ ਤਰੀਕੇ ਨਾਲ ਮਾਰਿਆ ਜਾਏ?“ (ਗੁਰੂ ਗ੍ਰੰਥ, ਪੰਨਾ 1363)।[x] ਇਹ ਪੰਜ ਵੈਰੀ: ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ ਹਨ, ਜੋ ਉਸ ਤੋਂ ਸਭ ਕੁੱਝ ਖੋਹ ਲੈਂਦੇ ਹਨ ਅਤੇ ਇੱਕ ਸਾਧਕ ਨੂੰ ਪਰਮੇਸ਼ੁਰ ਤੋਂ ਦੂਰ ਰੱਖਦੇ ਹਨ, “(ਹੇ ਭਾਈ! ਕਾਮਾਦਿਕ) ਪੰਜ ਵੈਰੀ ਜਗਤ (ਦੇ ਆਤਮਕ ਜੀਵਨ) ਨੂੰ ਲੁੱਟ ਰਹੇ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਨਾਹ ਅਕਲ ਹੈ ਨਾਹ (ਇਸ ਲੁੱਟ ਦੀ) ਖ਼ਬਰ ਹੈ” (ਗੁਰੂ ਗ੍ਰੰਥ, ਪੰਨਾ 113)।[xi] ਉਹ ਸਾਧਕ ਦੇ ਅਸਲੀ ਵੈਰੀ ਹਨ। ਉਹ ਸੱਚਿਆਈ ਦੀ ਭਾਲ ਕਰਨ ਵਾਲੇ ਦੇ ਸੁਭਾਅ ਵਿੱਚ ਮਿਲਦੇ ਹਨ (ਹਉਮੈ – ਮੈਂ ਜਾਂ ਜਿਸ ਨੂੰ ਦੂਜੇ ਸ਼ਬਦਾਂ ਵਿੱਚ ਝੂਠੀ ਹੰਕਾਰੀ-ਭਾਵਨਾ ਵੀ ਕਿਹਾ ਜਾਂਦਾ ਹੈ)। ਉਹ ਹਰ ਤਰਾਂ ਤੋਂ ਪਾੜ ਖਾਣ ਵਾਲਾ, ਦੁੱਖ ਦੇਣ ਵਾਲਾ ਅਤੇ ਹਰ ਕਿਸਮ ਦੇ ਗੁਣਾਂ ਨੂੰ ਨਾਸ਼ ਕਰਨ ਵਾਲੇ ਹਨ।
ਇਸ ਲਈ, ਉਹ ਉਸਦੀ ਮਿਹਰ ਪ੍ਰਾਪਤ ਕਰਨ ਲਈ ਪੁਕਾਕਦਾ ਹੈ, “ਹੇ ਮੇਰੇ ਮਿੱਤਰ ਪ੍ਰਭੂ! ਮੈਨੂੰ ਗੁਣ-ਹੀਨ ਨੂੰ ਬਚਾ ਲੈ” (ਗੁਰੂ ਗ੍ਰੰਥ, ਪੰਨਾ 205)।[xii] ਉਸਦੀ ਪੁਕਾਰ ਇਸ ਲਈ ਹੈ, ਕਿਉਂਕਿ ਉਹ ਆਪਣੇ ਪਿਤਾ ਦੀ ਸੰਗਤ ਨੂੰ ਗੁਆ ਬੈਠਾ ਹੈ। ਦੂਜੇ ਸ਼ਬਦਾਂ ਵਿੱਚ, ਉਸਨੇ ਆਪਣੇ ਪਿਤਾ ਤੋਂ ਬੇਟਾ ਹੋਣ ਦੀ ਅਹੁਦੇ ਨੂੰ ਗੁਆ ਲਿਆ ਹੈ। ਉਹ ਉਸ ਦੀ ਸੰਤਾਨ ਨਹੀਂ ਹੈ। ਇਸ ਲਈ, ਉਸਨੂੰ ਸਤਿਗੁਰੂ ਨੂੰ ਮਿਲਣ ਦੀ ਸਲਾਹ ਦਿੱਤੀ ਗਈ ਹੈ, “ਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ)” (ਗੁਰੂ ਗ੍ਰੰਥ, ਪੰਨਾ) 94),[xiii] ਤਾਂ ਜੋ ਉਹ ਟੁੱਟੀ ਹੋਈ ਸੰਗਤ ਦੀ ਬਹਾਲੀ ਦੇ ਰਾਹ ਨੂੰ ਲੱਭ ਸਕੇ ਜਿਹੜਾ ਕੇਵਲ ਸਤਿਗੁਰੂ ਹੀ ਦੱਸ ਸੱਕਦਾ ਹੈ, “ਮੈਨੂੰ ਸਤਿਗੁਰੂ ਮਿਲ ਪਏ ਤਾਂ ਉਹਨਾਂ (ਪਿਤਾ-ਪ੍ਰਭੂ ਦੇ ਦੇਸ ਦਾ) ਰਾਹ ਵਿਖਾ ਦਿੱਤਾ” (ਗੁਰੂ ਗ੍ਰੰਥ, ਪੰਨਾ 476)।[xiv] ਹੁਣ, ਇੱਕ ਸਾਧਕ ਜਾਣਦਾ ਹੈ ਕਿ ਜੇ ਪ੍ਰਭੂ ਵਾਹਿਗੁਰੂ ਆਪਣੀ ਮਿਹਰ ਅਤੇ ਉਸਦੇ ਉੱਤੇ ਆਪਣੀ ਦਇਆ ਨੂੰ ਦਰਸਾਉਂਦਾ ਹੈ, ਤਾਂ ਉਸਦੇ ਬੇਟਾ ਬਣਨਾ ਅਤੇ ਉਸਦੇ ਨਾਲ ਸੰਗਤ ਮੁੜ ਬਹਾਲ ਹੋ ਜਾਂਦੀ ਹੈ, “ਜਿਵੇਂ ਮਾਪੇ (ਬੱਚਿਆਂ ਨੂੰ) ਪਾਲਦੇ ਹਨ, ਤਿਵੇਂ ਪ੍ਰਭੂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ” (ਗੁਰੂ ਗ੍ਰੰਥ, ਪੰਨਾ 623)।[xv] ਅਸਲ ਵਿੱਚ, ਨਾ ਸਿਰਫ ਸੰਗਤ ਅਤੇ ਪੁੱਤਰ ਬਣ ਜਾਣ ਦੀ ਬਹਾਲੀ ਹੈ, ਸਗੋਂ ਇਹ ਉਸ ਨੂੰ ਬਰਕਰਾਰ ਵੀ ਰੱਖਿਆ ਜਾਵੇਗਾ, “ਹੇ ਪ੍ਰਭੂ! ਨਾਨਕ ਤੇਰਾ ਦਾਸ ਹੈ, (ਇਸ ਦਾਸ ਦੀ) ਰੱਖਿਆ ਉਸੇ ਤਰ੍ਹਾਂ ਕਰਦਾ ਰਹੁ, ਜਿਵੇਂ ਪਿਉ ਆਪਣੇ ਪੁਤਰਾਂ ਉਤੇ ਕਿਰਪਾਲ ਹੋ ਕੇ ਕਰਦਾ ਹੈ” (ਗੁਰੂ ਗ੍ਰੰਥ, ਪੰਨਾ 608)।[xvi]
ਹੁਣ ਇਹ ਸਾਨੂੰ ਕੁੱਝ ਪ੍ਰਸ਼ਨਾਂ ਦੇ ਉੱਤਰ ਭਾਲਣ ਵੱਲ ਲੈ ਜਾਂਦਾ ਹੈ, ਜੋ ਸਾਡੀ ਉੱਤੇ ਦਿੱਤੇ ਹੋਏ ਵਿਚਾਰ ਵਟਾਂਦਰੇ ਤੋਂ ਪੈਦਾ ਹੁੰਦੇ ਹਨ। ਕਿਉਂਕਿ ਪਰਮ ਪਿਤਾ ਪਰਮੇਸ਼ੁਰ ਨੇ ਸਾਨੂੰ ਸਾਰਿਆਂ ਨੂੰ ਸਿਰਜੀਆ ਹੈ ਅਤੇ ਕਿਉਂਕਿ ਅਸੀਂ ਸਾਰੇ ਉਸਦੀ ਸੰਤਾਨ ਹਾਂ, ਫਿਰ ਮਨੁੱਖ ਨੇ ਉਸਨੂੰ ਕਿਉਂ ਅਤੇ ਕਿਵੇਂ ਗੁਆ ਦਿੱਤਾ? ਉਹ ਕਿਹੜੀ ਗਲਤੀ ਸੀ ਜਿਸਨੇ ਮਨੁੱਖ ਨੂੰ ਪਿਤਾ ਦੀ ਕਿਰਪਾ ਤੋਂ ਦੂਰ ਕਰ ਦਿੱਤਾ? ਕਿਉਂ ਕੋਈ ਮਨੁੱਖ ਆਪਣੀਆਂ ਕੋਸ਼ਿਸ਼ਾਂ ਦੁਆਰਾ ਪਿਤਾ ਦੀ ਸੰਗਤ ਵਿੱਚ ਵਾਪਸ ਨਹੀਂ ਜਾ ਸੱਕਦਾ? ਉਹ ਪੰਜ ਵੈਰੀ ਉਸ ਦੇ ਵਿੱਚ ਕਿਉਂ ਵੱਸਦੇ ਹਨ, ਅਤੇ ਉਹ ਉਸਨੂੰ ਆਪਣੇ ਪ੍ਰਭੁ ਪਰਮੇਸ਼ੁਰ ਤੋਂ ਕਿਉਂ ਨਹੀਂ ਮਿਲਣ ਦਿੰਦੇ ਹਨ? ਉਸਦੀ ਪੁਕਾਰ ਉਸਦੇ ਪਿਤਾ ਤੱਕ ਕਿਉਂ ਨਹੀਂ ਪਹੁੰਚਦੀ ਅਤੇ ਉਸਨੂੰ ਖੁਸ਼ੀ ਅਤੇ ਪੂਰਨ ਅਨੰਦ ਕਿਉਂ ਨਹੀਂ ਮਿਲਦਾ? ਉਹ ਸਤਿਗੁਰ ਕਿੱਥੇ ਹੈ, ਜੋ ਉਸ ਨੂੰ ਕਿਰਪਾ ਦੇ ਸੱਕਦਾ ਹੈ, ਜਿਸ ਨਾਲ ਉਹ ਆਪਣੇ ਪਿਤਾ ਦੀ ਹਜ਼ੂਰੀ ਵਿੱਚ ਖੜਾ ਹੋ ਜਾਂਦਾ ਹੈ? ਇੰਨ੍ਹਾਂ ਦੇ ਉੱਤਰ ਸਪੱਸ਼ਟ ਤੌਰ ਤੇ ਗ੍ਰੰਥ ਬਾਈਬਲ ਵਿੱਚ ਦਿੱਤੇ ਗਏ ਹਨ।
ਗ੍ਰੰਥ ਬਾਈਬਲ ਵਿੱਚ ਇੱਕ ਸਾਧਕ ਵੇਖਦਾ ਹੈ ਕਿ ਉਹ ਸਾਰੇ ਗੁਣ ਪਰਮੇਸ਼ੁਰ ਵਿੱਚ ਮਿਲਦੇ ਹਨ, ਜੋ ਪਿਤਾ, ਮਾਤਾ, ਭਰਾ, ਲਾੜੀ, ਮਿੱਤਰ ਵਿੱਚ ਮਿਲਦੇ ਹਨ ਅਤੇ ਇਹੋ ਜਿਹੇ ਹੋਰ ਵੀ ਗੁਣ ਹੁੰਦੇ ਹਨ, “ਇੱਕੋ ਪਰਮੇਸ਼ੁਰ ਅਤੇ ਪਿਤਾ ਸਭਨਾਂ ਦਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ, ਅਤੇ ਸਭਨਾਂ ਦੇ ਅੰਦਰ ਹੈ” (ਅਫ਼ਸੀਆਂ 4:6) ਅਤੇ “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ?” (ਯਸਾਯਾਹ 49:15), ਹਾਲਾਂਕਿ ਇਸ ਦਾ ਸਪੱਸ਼ਟ ਤੌਰ ਤੇ ਜ਼ਿਕਰ ਕਰ ਦਿੱਤਾ ਗਿਆ ਹੈ ਕਿ ਪਰਮੇਸੁਰ ਲਿੰਗ ਤੋਂ ਪਰੇ ਹੈ, “ਪ੍ਰਭੁ ਤਾਂ ਆਤਮਾ ਹੈ ਅਰ ਜਿੱਥੇ ਕਿੱਤੇ ਪ੍ਰੁਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ” (2 ਕੁਰਿੰਥੀਆਂ 3:17). ਪਿਤਾ ਪਰਮੇਸ਼ੁਰ ਦੀ ਇੱਛਾ ਹੈ ਕਿ ਉਸਦੀ ਸੰਤਾਨ ਉਸਦੀ ਸੰਗਤ ਵਿੱਚ ਵਾਪਸ ਮੁੜ ਆਵੇ, “ਸੋ ਉਹ [ਇੱਕ ਬਿਮਾਰ ਸਾਧਕ, ਜਿਸ ਨੇ ਬੇਟੇ ਹੋਣ ਦੇ ਆਪਣੇ ਅਹੁਦੇ ਨੂੰ ਗੁਆ ਦਿੱਤਾ ਸੀ] ਉੱਠ ਕੇ ਆਪਣੇ ਪਿਉ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਉ ਨੇ ਉਹ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਰ ਦੌੜ ਕੇ ਗਲੇ ਲਾ ਲਿਆ ਅਤੇ ਉਹ ਨੂੰ ਚੁੰਮਿਆਂ” (ਲੂਕਾ 15:20)। ਸਮੇਂ-ਸਮੇਂ ਤੇ ਇਹ ਪੁਸ਼ਟੀ ਕੀਤੀ ਗਈ ਹੈ ਕਿ ਪਿਤਾ ਚਾਹੁੰਦਾ ਹੈ ਕਿ ਉਸ ਦਾ ਪਿਆਰਾ ਕੋਈ ਵੀ ਨਾਸ ਨਾ ਹੋਵੇ,
“ਕਿਉਂਕਿ [ਪਿਤਾ] ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣੇ ਇੱਕਲੌਤਾ ਪੁੱਤ੍ਰ [ਸਤਿਗੁਰੂ ਯਿਸੂ ਮਸੀਹ] ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ”
ਯੂਹੰਨਾ 3:16
ਹੁਣ, ਬਹੁਤ ਸਾਰੇ ਲੋਕਾਂ ਨੂੰ ਪਿਤਾ ਪਰਮੇਸ਼ੁਰ ਅਤੇ ਸਤਿਗੁਰੂ ਯਿਸੂ ਮਸੀਹ ਦੇ ਵਿੱਚਕਾਰ ਉਸਦੇ ਪੁੱਤਰ ਦੇ ਸਬੰਧਾਂ ਨੂੰ ਸਮਝਣਾ ਕਠਿਨ ਮਹਿਸੂਸ ਹੋ ਸੱਕਦਾ ਹੈ। ਉਹ ਸੋਚਦੇ ਹਨ ਕਿ ਪਰਮੇਸ਼ੁਰ ਮਸੀਹ ਦਾ ਜਿਨਸੀ-ਪਿਤਾ ਹੈ, ਪਰ ਉੱਤੇ ਦਿੱਤੇ ਗਏ ਵਿਚਾਰ ਵਟਾਂਦਰੇ ਤੋਂ ਇਹ ਸਪਸ਼ਟ ਹੈ ਕਿ ਪਰਮੇਸ਼ੁਰ ਕਦੇ ਵੀ ਜਿਨਸੀ ਤੌਰ ‘ਤੇ ਜਨਮ ਨਹੀਂ ਦਿੰਦਾ ਅਤੇ ਨਾ ਹੀ ਅੱਗੇ ਕਦੀ ਜਨਮ ਦੇਵੇਗਾ ਕਿਉਂਕਿ ਉਹ ਲਿੰਗ ਤੋਂ ਪਰੇ ਹੈ। ਪਰ ਉਸੇ ਸਮੇਂ ਇੱਕ ਸਾਧਕ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਰਮੇਸ਼ੁਰ ਦੇ ਗੁਣਾਂ ਵਿਚੋਂ ਇੱਕ ਇਹ ਹੈ ਕਿ ਉਹ ਸਰਬ ਸ਼ਕਤੀਮਾਨ ਹੈ ਅਤੇ ਉਸ ਲਈ ਕੁੱਝ ਵੀ ਕਰਨਾ ਸੰਭਵ ਹੈ ਕਿਉਂਕਿ ਉਹ ਸਰਬ-ਸ਼ਕਤੀਮਾਨ ਹੈ, “ਹੇ ਪ੍ਰਭੁ ਯਹੋਵਾਹ, ਵੇਖ ! ਤੈਂ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਕਠਣ ਨਹੀਂ ਹੈ” (ਯਿਰਮਿਯਾਹ 32:17)।
ਇਸ ਲਈ, ਆਓ ਸਭ ਤੋਂ ਪਹਿਲਾਂ ਇਸ ਉੱਤੇ ਗੱਲ ਧਿਆਨ ਦੇਈਏ ਕਿ ਪਰਮੇਸ਼ੁਰ ਪਿਤਾ ਅਤੇ ਪੁੱਤਰ – ਸਤਿਗੁਰੂ ਯਿਸੂ ਮਸੀਹ ਦੇ ਵਿੱਚਕਾਰ ਸਬੰਧ ਇੱਕ ਰਹੱਸ ਬਣਿਆ ਰਹਿੰਦਾ ਹੈ, ਜੇਕਰ ਅਸੀਂ ਇਨ੍ਹਾਂ ਰੂਪਕਾਂ ਨੂੰ ਸ਼ਾਬਦਿਕ ਰੂਪ ਵਿੱਚ ਲੈਂਦੇ ਹਾਂ। ਪਰ ਗ੍ਰੰਥ ਬਾਈਬਲ ਜੋ ਕਹਿੰਦਾ ਹੈ ਉਹ ਇਹ ਹੈ ਕਿ ਇਹ ਆਪ ਪਰਮੇਸ਼ੁਰ ਸੀ ਜੋ ਮਨੁੱਖੀ ਸਰੂਪ ਵਿੱਚ ਕੁਦਰਤੀ ਅਤੇ ਸਰੀਰਕ ਸੀਮਾਵਾਂ ਦੇ ਅੰਦਰ ਜੀਉਣ ਵਤੀਤ ਕਰਨ ਲਈ ਇਸ ਧਰਤੀ ਉੱਤੇ ਆ ਗਿਆ ਸੀ।
ਸਤਿਗੁਰੂ ਯਿਸੂ ਮਸੀਹ ਨੇ ‘ਪਿਤਾ’ ਅਤੇ ‘ਪੁੱਤਰ’ ਦੇ ਸ਼ਬਦਾਂ ਦੀ ਵਰਤੋਂ ਮਨੁੱਖ ਨੂੰ ‘ਦੂਰ’ ਅਤੇ ‘ਨੇੜੇ’ ਦੇ ਸਮਾਨਤਾਵਾਂ ਨੂੰ ਸਮਝਾਉਣ ਲਈ ਕੀਤੀ ਹੈ। ਇਹ ਸਤਿਗੁਰੂ ਯਿਸੂ ਮਸੀਹ ਅਤੇ ਉਸਦੇ ਇੱਕ ਚੇਲੇ ਨਾਲ ਹੋਈ ਗੱਲਬਾਤ ਵਿੱਚ ਸਪੱਸ਼ਟ ਵਿਖਾਈ ਦਿੰਦਾ ਹੈ,
ਫ਼ਿਲਿਪੁੱਸ ਨੇ ਉਹ ਨੂੰ ਆਖਿਆ, ਪ੍ਰਭੁ ਜੀ ਪਿਤਾ ਦਾ ਸਾਨੂੰ ਦਰਸ਼ਣ ਕਰਾ ਤਾਂ ਸਾਨੂੰ ਤ੍ਰਿਪਤ ਆਊ ਯਿਸੂ ਨੇ ਉਹ ਨੂੰ ਆਖਿਆ, ਫ਼ਿਲਿਪੁੱਸ ਐੱਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ ਅਰ ਕੀ ਤੈਂ ਮੈਨੂੰ ਨਹੀਂ ਜਾਣਿਆ? ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ। ਤੂੰ ਕਿ ਆਖਦਾ ਹੈਂ ਭਈ ਸਾਨੂੰ ਪਿਤਾ ਦਾ ਦਰਸ਼ਣ ਕਰਾ? ਕੀ ਤੂੰ ਸਤ ਨਹੀਂ ਮੰਨਦਾ ਜੋ ਮੈਂ ਪਿਤਾ ਵਿੱਚ ਅਰ ਪਿਤਾ ਮੇਰੇ ਵਿੱਚ ਹੈ? ਏਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਆਪ ਤੋਂ ਨਹੀਂ ਆਖਦਾ ਪਰ ਪਿਤਾ ਮੇਰੇ ਵਿੱਚ ਰਹਿੰਦਿਆ ਆਪਣੇ ਕੰਮ ਕਰਦਾ ਹੈ ਮੇਰੀ ਪਰਤੀਤ ਕਰੋ ਕਿ ਮੈਂ ਪਿਤਾ ਅਰ ਪਿਤਾ ਮੇਰੇ ਵਿੱਚ ਹੈ, ਨਹੀਂ ਤਾਂ ਕੰਮਾਂ ਹੀ ਦੇ ਕਾਰਨ ਮੇਰੀ ਪਰਤੀਤ ਕਰੋ। (ਯੁਹੰਨਾ 14:8-11)।
ਇਸ ਤਰ੍ਹਾਂ, ਇੱਕ ਸਾਧਕ ਜਾਣ ਲੈਂਦਾ ਹੈ ਕਿ ਪਰਮੇਸ਼ੁਰ ਅਤੇ ਸਤਿਗੁਰੂ ਯਿਸੂ ਮਸੀਹ ਇੱਕ ਹਨ, ਅਤੇ ਦੋ ਵੱਖਰੀਆਂ ਪਹਿਚਾਣ ਨਹੀਂ ਹਨ। ਹਾਲਾਂਕਿ ਮਨੁੱਖੀ ਮਨ ਲਈ ਇਹ ਸਮਝਣਾ ਥੋੜਾ ਔਖਾ ਹੋ ਸੱਕਦਾ ਹੈ ਕਿ ਇਹ ਸਬੰਧ ਕਿਵੇਂ ਬਣਿਆ ਰਹਿੰਦਾ ਹੈ, ਇਹ ਸਪੱਸ਼ਟ ਹੈ ਕਿ ਸ਼ਬਦ ਅਰਥਾਤ – ਸਤਿਗੁਰੂ ਯਿਸੂ ਮਸੀਹ ਧਰਤੀ ‘ਤੇ ਮਨੁੱਖੀ ਯਤਨਾਂ ਦੇ ਅਸਫਲ ਹੋਣ ਤੋਂ ਬਾਅਦ ਹੀ ਆਇਆ ਸੀ, “ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ [ਸਤਿਗੁਰੂ ਯਿਸੂ ਮਸੀਹ] ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ” (ਗੁਰੂ ਗ੍ਰੰਥ, ਪੰਨਾ 645)।[xvii] ਹੁਣ ਇਹ ਸਾਨੂੰ ਸਾਡੀ ਦੂਜੀ ਮੁੱਖ ਗੱਲ ਵੱਲ ਲੈ ਜਾਂਦਾ ਹੈ ਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਪੁਨਰ ਜਨਮ ਦੇ ਗੇੜੇ ਵਿੱਚ ਆਇਆ ਸੀ, ਸਗੋਂ ਇਹ ਕਿ ਉਸ ਦੇ ਸਰਬ-ਸ਼ਕਤੀਵਾਨ ਹੋਣ ਦੇ ਕਾਰਨ, ਉਹ ਆਪਣੇ ਉੱਤੇ ਮਨੁੱਖੀ ਸਰੀਰ ਨੂੰ ਧਾਰਨ ਕਰਦਾ ਹੈ (ਠੀਕ ਉਸੇ ਤਰ੍ਹਾਂ ਜਿਵੇਂ ਕੋਈ ਵਿਅਕਤੀ ਆਪਣਾ ਕੋਟ ਜਾਂ ਕਮੀਜ਼ ਪਹਿਨਦਾ ਹੈ), ਤਾਂ ਜੋ ਉਹ ਸਾਡੇ ਲਈ ਇੱਕ ਕੁਆਰੀ ਕੁੜੀ ਤੋਂ ਜਨਮ ਲੈ ਕੇ ਸਾਡੇ ਵਰਗਾ ਹੋ ਜਾਵੇ, “ਵੇਖੋ ਕੁਆਰੀ ਗਰਭਣੀ ਹੋਵੇਗੀ ਅਤੇ ਪੁੱਤ੍ਰ ਜਣੇਗੀ, ਅਤੇ ਓਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ। ਜਿਹ ਦਾ ਅਰਥ ਇਹ ਹੈ – ਪਰਮੇਸ਼ੁਰ ਅਸਾਡੇ ਸੰਗ” (ਮੱਤੀ 1:23)।
ਇੱਕ ਵਾਰ ਫਿਰ ਇੱਕ ਕੁਆਰੀ ਕੁੜੀ ਦੁਆਰਾ ਬੱਚੇ ਨੂੰ ਜਨਮ ਦੇਣਾ ਕਿਵੇਂ ਸੰਭਵ ਹੈ? ਸਤਿਗੁਰੂ ਯਿਸੂ ਮਸੀਹ ਦੁਆਰਾ ਦਿੱਤਾ ਜਵਾਬ ਇਹ ਹੈ ਕਿ, “ਇਹ ਮਨੁੱਖ ਤੋਂ ਅਣਹੋਣਾ ਹੈ ਪਰ ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ” (ਮੱਤੀ 19:26), ਕਿਉਂਕਿ ਪਰਮੇਸ਼ੁਰ ਸਰਬ-ਸ਼ਕਤੀਵਾਨ ਹੈ, ਇਸ ਲਈ ਉਹ ਕੁੱਝ ਵੀ ਕਰ ਸੱਕਦਾ ਹੈ।
ਇਹ ਪਿਤਾ ਦੇ ਕੋਲ ਵਾਪਸ ਆਉਣ ਦੀ ਸਾਰੀ ਬੁਝਾਰਤ ਨੂੰ ਸੁਲਝਾ ਦਿੰਦਾ ਹੈ। ਮਨੁੱਖ ਨੇ ਮੂਲ ਹੁਕਮ ਦੀ ਉਲੰਘਣਾ ਕਰਕੇ ਪਾਪ ਵਿੱਚ ਡਿੱਗ ਗਿਆ ਸੀ, ਜਿਹੜਾ ਪਰਮੇਸ਼ੁਰ ਨੇ ਉਸਨੂੰ ਦਿੱਤਾ ਸੀ, “ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ” (ਰੋਮੀਆਂ 5:12)। ਮਨੁੱਖ ਨੇ ਪਰਮੇਸ਼ੁਰ ਦੀ ਸੰਗਤ ਅਤੇ ਇਸ ਤਰ੍ਹਾਂ ਆਪਣੇ ਬੇਟੇ ਹੋਣ ਦੇ ਰੁੱਤਬੇ ਨੂੰ ਗੁਆ ਲਿਆ ਸੀ। ਪਾਪ ਮਨੁੱਖ ਦੀ ਜ਼ਿੰਦਗੀ ਨੂੰ ਲੁੱਟਣ ਲਈ ਅੱਗੇ ਵਧਿਆ ਅਤੇ ਉਸ ਨੂੰ ਸੁਭਾਉ ਤੋਂ ਰੋਗੀ ਬਣਾ ਦਿੱਤਾ (ਸੰਸਾਰ ਰੋਗੀ; ਨਾਮ ਦਾਰੂ) ਜਿਵੇਂ ਕਿ ਅਸੀਂ ਉੱਤੇ ਵੇਖਿਆ ਹੈ। ਉਹ ਉਨ੍ਹਾਂ ਪੰਜ ਔਗਣਾਂ ਦਾ ਗ਼ੁਲਾਮ ਬਣ ਗਿਆ ਜਿਹੜੇ ਉਸਦੇ ਉੱਤੇ ਰਾਜ ਕਰਦੇ ਹਨ। ਮਨੁੱਖ ਦੀ ਸਿਰਜਣਾ ਵੇਲੇ ਬੁਰਿਆਈ ਦੀ ਕੋਈ ਮੌਜੂਦਗੀ ਨਹੀਂ ਸੀ, ਪਰ ਮਨੁੱਖ ਦੀ ਅਣਆਗਿਆਕਾਰੀ ਤੋਂ ਬਾਅਦ ਬੁਰਿਆਈ ਉਸਦੇ ਵਿੱਚ ਦਾਖਲ ਹੋ ਗਈ ਅਤੇ ਇਸ ਤਰ੍ਹਾਂ ਉਸਨੇ ਮਨੁੱਖ ਨੂੰ ਜਕੜ ਲਿਆ। ਇਸ ਤਰ੍ਹਾਂ, ਸ਼ੁਰੂ ਵਿੱਚ ਮਨੁੱਖ ਦਾ ਸੁਭਾਅ ਬਗੈਰ ਕਿਸੇ ਬਿਮਾਰੀ ਤੋਂ ਨਿਰਦੋਸ਼ ਸੀ। ਹਾਲਾਂਕਿ, ਭ੍ਰਿਸ਼ਟਾਚਾਰ ਦੀ ਇਹ ਮੇਜ ਸਤਿਗੁਰੂ ਯਿਸੂ ਮਸੀਹ ਦੇ ਆਉਣ ਤੋਂ ਬਾਅਦ ਵਿੱਚ ਉਲਟ ਦਿੱਤੀ ਗਈ ਹੈ,
“ਅਤੇ ਉਸ ਨੇ ਤੁਹਾਨੂੰ ਜਿਹੜੇ ਆਪਣੇ ਅਪਰਾਧਾਂ ਅਤੇ ਆਪਣੇ ਸਰੀਰ ਦੀ ਅਸੁੰਨਤ ਦੇ ਕਾਰਨ ਮੋਏ ਹੋਏ ਸਾਓ ਉਹ ਦੇ ਨਾਲ ਜਿਵਾਲਿਆ ਕਿਉਂ ਜੋ ਉਸ ਨੇ ਸਾਡੇ ਸਾਰੇ ਅਪਰਾਧ ਸਾਨੂੰ ਮਾਫ਼ ਕੀਤੇ ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ ਉਸ ਨੇ ਮਿੱਧ ਦਿੱਤਾ ਅਤੇ ਉਹ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ ਉਹ ਨੇ ਹਕੂਮਤਾਂ (ਬੁਰਾਈਆਂ) ਅਤੇ ਇਖ਼ਤਿਆਰਾਂ (ਬਿਮਾਰੀਆ) ਨੂੰ ਆਪਣੇ ਗੱਲੋਂ ਲਾਹ ਕੇ ਅਤੇ ਉਸੇ ਦੇ ਦੁਆਰਾ ਓਹਨਾਂ ਨੂੰ ਫਤਹ ਕਰ ਕੇ ਖੁੱਲਮਖੁੱਲਾ ਤਮਾਸ਼ਾ ਬਣਾਇਆ”
ਕੁਲੁੱਸੀਆਂ 2: 13-15
ਜਿਸ ਸਮੇਂ ਸਤਿਗੁਰੂ ਯਿਸੂ ਮਸੀਹ ਨੇ ਸ਼ਕਤੀਆਂ ਹਕੂਮਤਾਂ (ਬੁਰਾਈਆਂ) ਅਤੇ ਇਖ਼ਤਿਆਰਾਂ (ਬਿਮਾਰੀਆ) ਦਾ ਤਮਾਸ਼ਾ ਬਣਾਇਆ, ਉਸੇ ਸਮੇਂ ਮਨੁੱਖਤਾ ਪਰਮੇਸ਼ੁਰ ਦੀ ਸੰਗਤ ਵਿੱਚ ਬਹਾਲ ਹੋ ਗਈ। ਮਨੁਖ ਦੇ ਬੇਟੇ ਅਤੇ ਬੇਟੀ ਹੋਣ ਦੇ ਰੁੱਤਬੇ ਨੂੰ ਬਹਾਲ ਕਰ ਦਿੱਤਾ ਗਿਆ। ਸਤਿਗੁਰੂ ਯਿਸੂ ਮਸੀਹ ਨੇ ਉਨ੍ਹਾਂ ਨੂੰ “ਪਰਮੇਸ਼ੁਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ” (ਯੂਹੰਨਾ 1:12)। ਇਸ ਤਰ੍ਹਾਂ ਉਹ ਹੁਣ ਹਰ ਉਸ ਸ਼ੈ ਦੇ ਵਾਰਸ ਹਨ ਜਿਹੜੀ ਪਰਮੇਸ਼ੁਰ ਦੇ ਕੋਲ ਹੈ, “ਅਤੇ ਜੇ ਬਾਲਕ ਹਾਂ ਤਾਂ ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ ਉਹ ਦੇ ਨਾਲ ਅਸੀਂ ਵਡਿਆਏ ਜਾਈਏ” (ਰੋਮੀਆਂ 8:17)। ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਔਗੁਣ ਉਸ ਤੋਂ ਦੂਰ ਹੋ ਗਏ ਹਨ, ਪਰ ਹੁਣ ਇੰਨ੍ਹਾਂ ਔਗੁਣਾਂ ਵਿੱਚ ਉਸ ਉੱਤੇ ਰਾਜ ਕਰਨ ਦੀ ਕੋਈ ਸ਼ਕਤੀ ਨਹੀਂ ਰਹੀ, ਜਦ ਤੱਕ ਕਿ ਇੱਕ ਮਨੁੱਖ ਆਪ ਉਨ੍ਹਾਂ ਦੇ ਅਧੀਨ ਆਪਣੇ ਨੂੰ ਨਹੀਂ ਕਰਦਾ।
ਮਨੁੱਖੀ ਭਾਸ਼ਾ ਵਿੱਚ ਕਹਿਣਾ, ਹੁਣ ਸਤਿਗੁਰੂ ਯਿਸੂ ਮਸੀਹ ਉਨ੍ਹਾਂ ਦਾ ਵੱਡਾ ਭਰਾ ਹੈ, ਕਿਉਂਕਿ “ਉਹ ਜਿਹੜਾ ਪਵਿੱਤਰ ਕਰਦਾ ਹੈ ਅਤੇ ਓਹ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸੱਭੇ ਇੱਕ ਤੋਂ ਹੀ ਹਨ। ਇਸ ਕਰਕੇ ਉਹ ਉਨ੍ਹਾਂ ਨੂੰ ਭਰਾ ਆਖਣ ਤੋਂ ਨਹੀਂ ਸ਼ਰਮਾਉਂਦਾ” (ਇਬਰਾਨੀਆਂ 2:11)। ਇਹ ਸਾਨੂੰ ਹੁਣ ਭਰਮ ਵਿੱਚ ਨਾ ਲਿਆਵੇ। ਗ੍ਰੰਥ ਬਾਈਬਲ ਸਪੱਸ਼ਟ ਕਰਦਾ ਹੈ ਕਿ ਇੱਕ ਵੱਡੇ ਭਰਾ ਦਾ ਰੂਪਕ ਸਿਰਫ ਉਸ ਚੀਜ਼ ਦਾ ਵਰਣਨ ਕਰਨ ਲਈ ਵਰਤਿਆ ਗਿਆ ਹੈ, ਜਿਸਨੂੰ ਮਨੁੱਖੀ ਮਨ ਨਹੀਂ ਸਮਝ ਸੱਕਦਾ। ਪਰ ਇੱਥੇ ਦਿੱਤੀ ਗਈ ਭਾਸ਼ਾ ਇੱਕ ਸਾਧਕ ਨੂੰ ਡੂੰਘੀ ਰੂਹਾਨੀ ਸੋਚ ਵੱਲ ਲੈ ਜਾਂਦੀ ਹੈ,
“ਜਿਹ ਦੇ [ਸਤਿਗੁਰੂ ਯਿਸੂ ਮਸੀਹ] ਲਈ ਸੱਭੋ ਕੁਝ ਹੈ ਅਤੇ ਜਿਹ ਦੇ [ਸਤਿਗੁਰੂ ਯਿਸੂ ਮਸੀਹ] ਰਾਹੀਂ ਸੱਭੋ ਕੁਝ ਹੋਇਆ ਉਹ ਨੂੰ ਜੋਗ ਸੀ ਭਈ ਬਹੁਤਿਆਂ ਪੁੱਤ੍ਰਾਂ ਨੂੰ ਤੇਜ ਵਿੱਚ ਲਿਆਉਂਦਿਆਂ ਉਨ੍ਹਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ”
ਇਬਰਾਨੀਆਂ 2:10
ਜਿਹੜੇ ਲੋਕ ਪਰਮੇਸ਼ੁਰ ਪਿਤਾ ਦੀ ਸੰਗਤ ਵਿੱਚ ਵਾਪਸ ਆਉਣਾ ਚਾਹੁੰਦੇ ਹਨ, ਜਿਹੜੇ ਆਪਣੇ ਬੇਟਾ ਜਾਂ ਬੇਟੀ ਹੋਣ ਦੇ ਰੁੱਤਬੇ ਨੂੰ ਮੁੱੜ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਤਿਗੁਰੂ ਯਿਸੂ ਮਸੀਹ ਵਰਗੇ ਬਣਨ ਲਈ ਕਿਹਾ ਜਾਂਦਾ ਹੈ, ਕਿਉਂਕਿ ਪਿੱਛਾਂਹ ਚੱਲਣ ਲਈ ਉਹੋ ਸਾਡੇ ਲਿਏ ਨਮੂਨਾ ਹੈ, “ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਤੁਹਾਡੇ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ…. ” (1 ਪਤਰਸ 2: 21-25)। ਜੇਕਰ ਸੱਚਿਆਈ ਦਾ ਇੱਕ ਸਾਧਕ ਗ੍ਰੰਥ ਬਾਈਬਲ ਦੇ ਸ਼ਬਦਾਂ ਵੱਲ ਕੰਨ ਨਹੀਂ ਲਾਉਂਦਾ, ਤਾਂ ਉਸਨੂੰ ਬਹੁਤ ਨੁਕਸਾਨ ਹੁੰਦਾ ਹੈ, ਕਿਉਂਕਿ,
“ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ?”[xviii]
ਗੁਰੂ ਗ੍ਰੰਥ, ਪੰਨਾ 103
[i] ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
[ii] ਅਪੁਨੇ ਜੀਅ ਜੰਤ ਪ੍ਰਤਿਪਾਰੇ ॥ ਜਿਉ ਬਾਰਿਕ ਮਾਤਾ ਸੰਮਾਰੇ ॥
ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥ ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥
[iii] ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥
[iv] ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
[v] ਤੂੰ ਵਰਨਾ ਚਿਹਨਾ ਬਾਹਰਾ ॥ ਹਰਿ ਦਿਸਹਿ ਹਾਜਰੁ ਜਾਹਰਾ ॥
[vi] ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ ॥
[vii] ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥
[viii] ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥
[ix] ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥
[x] ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ॥
[xi] ਪੰਚ ਦੂਤ ਮੁਹਹਿ ਸੰਸਾਰਾ ॥ ਮਨਮੁਖ ਅੰਧੇ ਸੁਧਿ ਨ ਸਾਰਾ ॥
[xii] ਰਾਖੁ ਪਿਤਾ ਪ੍ਰਭ ਮੇਰੇ ॥
[xiii] ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥
[xiv] ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥
[xv] ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥
[xvi] ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥
[xvii] ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥
[xviii] ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥