14.ਤੇਰੇ ਅਦੁੱਤੀ ਗੁਣ ਨੂੰ ਕੌਣ ਜਾਣ ਸੱਕਦਾ ਹੈ?

ਇਸ ਸੰਸਾਰ ਵਿੱਚ ਜੀਵਨ ਕੁੱਝ ਮਾਰਗ ਦਰਸ਼ਕ ਸਿਧਾਂਤਾਂ ਦੇ ਉੱਤੇ ਅਧਾਰਿਤ ਮੰਨੀ ਜਾਂਦੀ ਹੈ। ਇਹ ਸਿਧਾਂਤ ਕਈ ਵਾਰ ਗੁਣਾਂ ਵਜੋਂ ਜਾਣੇ ਜਾਂਦੇ ਹਨ। ਇੱਕ ਵਿਅਕਤੀ ਭਾਵੇਂ ਕੁੱਝ ਵੀ ਵਿਸ਼ਵਾਸ ਕਿਉਂ ਨਾ ਕਰਦਾ ਹੋਵੇ ਜਾਂ ਉਸਦਾ ਪਾਲਣ ਕਰਦਾ ਹੋਵੇ ਫਿਰ ਵੀ ਇਹ ਸਿਧਾਂਤ ਹਮੇਸ਼ਾ ਉਸਦੀ ਜੀਵਨ ਸ਼ੈਲੀ, ਗਤੀਵਿਧੀਆਂ ਅਤੇ ਵਿਚਾਰਿਕ ਢਾਂਚੇ ਦੇ ਲਈ ਪਰਦੇ ਦੇ ਪਿੱਛੇ ਰਹਿੰਦੇ ਹੋਏ ਕੰਮ ਕਰਦੇ ਰਹਿਣਗੇ। ਇਸ ਲਈ, ਇਹ ਕਿਹਾ ਜਾ ਸੱਕਦਾ ਹੈ ਕਿ ਭਾਵੇਂ ਇੱਕ ਵਿਅਕਤੀ ਨਾਸਤਿਕ ਜਾਂ ਅਗਿਆਨਵਾਦੀ ਹੀ ਕਿਉਂ ਨਾ ਹੋਵੇ, ਤਾਂ ਵੀ ਉਹ ਆਪਣੇ ਜੀਵਨ ਨੂੰ ਧਰਮਵਿਗਿਆਨ, ਦਾਰਸ਼ਨਿਕ ਜਾਂ ਨੈਤਿਕ ਗੁਣਾਂ ਦੇ ਅਧਾਰ ਤੇ ਹੀ ਚਲਾਵੇਗਾ। ਇੱਕ ਵਿਅਕਤੀ ਆਪਣੇ ਆਪ ਨੂੰ ਇਹਨਾਂ ਗੁਣਾਂ ਤੋਂ ਮੁਕਤ ਨਹੀਂ ਕਰ ਸੱਕਦਾ ਕਿਉਂਕਿ ਇਹ ਉਸਦੇ ਵਜੂਦ ਦੇ ਵਿੱਚ ਅੰਦਰੂਨੀ ਤੌਰ ਤੇ ਮਿਲਦੇ ਹਨ। ਇੱਕ ਗੁਣ ਨੂੰ ‘ਕੁੱਝ ਚੰਗਾ ਕਰਨ ਲਈ ਆਦਤਨ ਅਤੇ ਪੱਕੇ ਸੁਭਾਓ ਵਾਲਾ ਇੱਕ ਨਿਸ਼ਚਾ’ ਵਜੋਂ ਪਰਿਭਾਸ਼ਤ ਕੀਤਾ ਜਾ ਸੱਕਦਾ ਹੈ। ਕੁੱਝ ਚਿੰਤਕਾਂ ਦਾ ਕਹਿਣਾ ਹੈ ਕਿ ਗੁਣ, ਮਨ, ਦਿਲ ਅਤੇ ਵਿਵਹਾਰ ਦੀਆਂ ਬਹੁਤ ਸਾਰੀਆਂ ਆਦਤਾਂ ਦੁਆਰਾ ਪ੍ਰਦਰਸ਼ਤ ਕੀਤੇ ਜਾਂਦੇ ਹਨ। ਨੇਕੀ ਨਾਲ ਭਰੇ ਹੋਏ ਅਭਿਆਸ ਦੁਆਰਾ ਗੁਣ ਵਿਕਸਤ ਕੀਤੇ ਜਾ ਸੱਕਦੇ ਹਨ।

ਸੰਸਾਰ ਵਿੱਚ ਸੈਂਕੜੇ ਗੁਣ ਮਿਲਦੇ ਹਨ ਅਤੇ ਵੱਖ ਵੱਖ ਫ਼ਲਸਫੇ ਵਾਲੀਆਂ ਵਿਚਾਰਧਾਰਾਵਾਂ ਦੇ ਵਿਦਵਾਨ ਉਨ੍ਹਾਂ ਨੂੰ ਵੱਖ ਵੱਖ ਸ਼੍ਰੇਣੀਆਂ ਵਿੱਚ ਅੱਡ ਕਰਦੇ ਹਨ। ਉਦਾਹਰਣਾਂ ਵਿੱਚ ਸ਼ਾਮਲ ਹਨ: ਇਮਾਨਦਾਰੀ, ਨਿਆਓ, ਹਿੰਮਤ ਵਰਗੇ ਨੈਤਿਕ ਜੀਵਨ ਨਾਲ ਜੁੜੇ ਹੋਏ ਗੁਣ। ਹਾਲਾਂਕਿ ਦੂਜੇ ਗੁਣ ਧਰਮ ਵਿਗਿਆਨ ਨਾਲ ਸੰਬੰਧਿਤ ਹਨ ਜਾਂ ਵਿਸ਼ਵਾਸ, ਕਿਰਪਾ, ਆਸ਼ਾ, ਦਾਨ ਵਰਗੇ ਗੁਣ ਅਲੌਕਿਕ ਤੱਤ ਸਬੰਧੀ ਚਿੰਤਨ ਦੇ ਨਾਲ ਸਬੰਧਿਤ ਹਨ। ਇਸ ਸੂਚੀ ਬੜੀ ਵੱਡੀ ਹੈ, ਪ੍ਰੰਤੂ ਫਿਰ ਵੀ ਇੱਕ ਵਿਅਕਤੀ ਉਹਨਾਂ ਵਿੱਚੋਂ ਕਈਆਂ ਦੀ ਵਰਤੋਂ ਕਰਦੇ ਹੋਇਆਂ ਆਸਾਨੀ ਨਾਲ ਕਿਸੇ ਦੂਜੇ ਵਿਅਕਤੀ ਦੀ ਜੀਵਨ ਵਿੱਚ ਵੇਖ ਸੱਕਦਾ ਹੈ। ਸੱਚਿਆਈ ਦੀ ਖੋਜ ਕਰਨ ਵਾਲੇ ਇੱਕ ਸਾਧਕ (ਸਿੱਖ) ​​ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਵੇਂ ਉਹ ਆਪਣੀ ਜੀਵਨ ਵਿੱਚ ਬਹੁਤ ਸਾਰੇ ਗੁਣ ਵੇਖ ਸੱਕਦਾ ਹੈ ਪਰ ਤਾਂ ਵੀ ਉਹਨਾਂ ਵਿਚੋਂ ਕੁੱਝ ਕੇਵਲ ਸਰਬ ਸ਼ਕਤੀਮਾਨ ਪਰਮੇਸ਼ੁਰ (ਅਕਾਲ ਪੁਰਖ) ਤੋਂ ਹੀ ਸੰਬੰਧਿਤ ਹਨ ਜੋ ਇਨ੍ਹਾਂ ਗੁਣਾਂ ਦਾ ਸਿਰਜਨਹਾਰ ਪਰਮੇਸ਼ੁਰ ਹੈ।

“ਹੇ ਪ੍ਰਭੂ! ਤੇਰੇ ਬੇਅੰਤ ਗੁਣ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸੱਕਦਾ। ਮੈਂ ਤੇਰੇ ਕਿਤਨੇ ਕੁ ਗੁਣ ਗਾ ਸੱਕਦਾ ਹਾਂ?”[i]

ਗੁਰੂ ਗ੍ਰੰਥ, ਪੰਨਾ 453

ਇਸ ਤੋਂ ਇਲਾਵਾ ਉਸ ਕੋਲ ਆਪਣੀ ਮਰਜ਼ੀ (ਹੁਕਮ) ਨਾਲ ਅਨੁਸਾਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੇ ਗੁਣ ਦੇਣ ਦੀ ਪੂਰੀ ਮਨਮਰਜ਼ੀ ਵਾਲੀ ਸ਼ਕਤੀ ਵੀ ਹੈ। ਇਹ ਅਜਿਹੇ ਗੁਣ ਹਨ ਜਿਹੜੇ ਪਰਮੇਸ਼ੁਰ ਨਾਲ ਸੰਬੰਧਿਤ ਹਨ ਅਤੇ ਜਿਹੜੇ ਇੱਕ ਸਾਧਕ ਦੇ ਜੀਵਨ ਵਿੱਚ ਸਦੀਵੀ ਜੀਵਨ ਲਿਆਉਂਦੇ ਹਨ। ਉਹ ਅਨੰਦ (ਪਰਮ ਅਨੰਦ) ਲੈ ਆਉਂਦੇ ਹਨ ਅਤੇ ਇੱਕ ਸਾਧਕ ਨੂੰ ਛੁਟਕਾਰਾ (ਨਦਿਰ – ਕਿਰਪਾ ਰਾਹੀਂ) ਮੁਕਤੀ (ਛੁਟਕਾਰਾ) ਦੀ ਟੀਸੀ ‘ਤੇ ਲੈ ਜਾਂਦੇ ਹਨ, (ਹੇ ਭਾਈ!) (ਉਸ ਦੀ ਬਰਕਤਿ ਨਾਲ) ਮੈਂ ਕੀਮਤੀ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲਿਆ ਹੈ, ਮੈਂ ਮੁੜ ਇਹ ਬਾਜ਼ੀ ਨਹੀਂ ਹਾਰਾਂਗਾ” (ਗੁਰੂ ਗ੍ਰੰਥ, ਪੰਨਾ 241)।[ii]

ਇੱਕ ਵਾਰੀ ਜਦੋਂ, ਇੱਕ ਸਾਧਕ ਉਨ੍ਹਾਂ ਗੁਣਾਂ ਵਿੱਚੋਂ ਕਿਸੇ ਇੱਕ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਉਸ ਨੂੰ ਸੱਚੇ ਮਾਲਕ (ਸਤਿਗੁਰੂ) ਦੁਆਰਾ ਦਿੱਤਾ ਜਾਂਦਾ ਹੈ, ਤਾਂ ਉਹ ਸੱਚਿਆਈ ਦੇ ਇਲਾਕੇ (ਸਚਖੰਡ) ਵਿੱਚ ਦਾਖਲ ਹੁੰਦਾ ਹੈ। ਸਿੱਖ ਧਰਮ ਵਿੱਚ ਇੱਕ ਸਾਧਕ ਨੂੰ ਕਿਹਾ ਜਾਂਦਾ ਹੈ ਕਿ ਉਹ ਘੱਟੋ ਘੱਟ ਇੰਨ੍ਹਾਂ ਗੁਣਾਂ ਵਿੱਚੋਂ ਇੱਕ ਦੀ ਪ੍ਰਾਪਤੀ ਲਈ ਪ੍ਰਭੁ ਪਰਮੇਸ਼ੁਰ (ਸਾਹਿਬ ਪ੍ਰਭੁ) ਤੋਂ ਬੇਨਤੀ ਕਰੇ। ਗੁਣ ਦੀ ਕਮੀ ਸਦੀਵੀ ਵਿਛੋੜੇ ਨੂੰ ਛੱਡ ਹੋ ਕੁੱਝ ਨਹੀਂ ਲਿਆਵੇਗੀ, ਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ ਹਨ, ਪਰਮਾਤਮਾ ਉਹਨਾਂ ਦੇ ਮਨ ਵਿੱਚ ਸਦਾ ਵੱਸਦਾ ਹੈ, ਪਰ ਜਿਨ੍ਹਾਂ ਨੇ ਔਗਣ ਵਿਹਾਝੇ ਹੋਏ ਹਨ, ਉਹਨਾਂ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ। (ਗੁਰੂ ਗ੍ਰੰਥ, ਪੰਨਾ 27)।[iii] ਸੱਚਿਆਈ ਦੇ ਇੱਕ ਸਾਧਕ (ਸਿੱਖ) ​​ਨੂੰ ਦਿਨ ਰਾਤ ਅਰਦਾਸਾਂ ਕਰਨ ਲਈ ਕਿਹਾ ਜਾਂਦਾ ਹੈ ਤਾਂ ਜੋ ਉਸ ਨੂੰ ਘੱਟੋ ਘੱਟ ਇੱਕ ਗੁਣ ਦੀ ਪ੍ਰਾਪਤੀ ਹੋ ਜਾਏ ਕਿਉਂਕਿ ਇੱਕ ਸਾਧਕ ਲਈ ਇੱਕ ਗੁਣ ਵੀ ਇਸ ਗੰਦ ਨਾਲ ਭਰੇ ਹੋਏ ਸਮੁੰਦਰ (ਭਵ ਸਾਗਰ) ਨੂੰ ਪਾਰ ਕਰਨਾ ਕਾਫ਼ੀ ਹੈ, ਹੇ ਮਾਲਕ-ਪ੍ਰਭੂ! ਜਿਵੇਂ ਤੂੰ ਤੋਰਦਾ ਹੈਂ, ਤਿਵੇਂ ਅਸੀਂ ਤੁਰਦੇ ਹਾਂ, ਤੇਰੇ ਗੁਣਾਂ ਦਾ ਹੋਰ ਭੇਤ ਮੈਂ ਨਹੀਂ ਜਾਣਦਾ?” (ਗੁਰੂ ਗ੍ਰੰਥ, ਪੰਨਾ 919)।[iv]

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਕਲਪਨਾ ਕੀਤੀ ਗਈ ਹੈ ਕਿ ਉਸਦੇ ਗੁਣਾਂ ਦੀ ਗਿਣਤੀ ਅਣਗਿਣਤ ਹੈ, ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸੱਕਦਾ?” (ਗੁਰੂ ਗ੍ਰੰਥ, ਪੰਨਾ 802)।[v]  ਫਿਰ ਵੀ, ਇੱਕ ਸਾਧਕ ਲਈ ਉਹਨਾਂ ਵਿਚੋਂ ਕਿਸੇ ਇੱਕ ਨੂੰ ਵੀ ਜਾਣਨਾ ਔਖਾ ਹੈ, ਹੇ ਪ੍ਰਭੂ! ਤੇਰੇ ਅਨੇਕਾਂ ਗੁਣ ਹਨ, ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ” (ਗੁਰੂ ਗ੍ਰੰਥ, ਪੰਨਾ 596)।[vi]

ਇਸਦਾ ਕਾਰਨ ਇਹ ਹੈ ਕਿ,

“(ਇੱਕ ਪਾਸੇ ਜੀਵ-ਇਸਤ੍ਰੀ) ਮੂਰਖ ਹੈ ਅੰਵਾਣ ਹੈ ਭੋਲੀ ਹੈ ਤੇ ਗੁਣ-ਹੀਨ ਹੈ (ਦੂਜੇ ਪਾਸੇ) ਪ੍ਰਭੂ-ਪਤੀ ਅਪਹੁੰਚ ਹੈ ਤੇ ਬੇਅੰਤ ਹੈ (ਇਹੋ ਜਿਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਿਵੇਂ ਹੋਵੇ?)।” [vii]

ਗੁਰੂ ਗ੍ਰੰਥ, ਪੰਨਾ 245

ਤਾਂ ਵੀ, ਇਸ ਦੇ ਬਾਵਜੂਦ, ਇੱਕ ਸਾਧਕ ਆਪਣੇ ਗੁਰੂ (ਸਾਹਿਬੁ) ਦੇ ਗੁਣ ਲੱਭ ਸੱਕਦਾ ਹੈ,

“ਅਪਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਮਿਲ ਪੈਂਦੀ ਹੈ, ਸਦਾ ਉਸ ਦੇ ਗੁਣ ਆਪਣੇ ਹਿਰਦੇ ਵਿੱਚ ਸਾਂਭ ਰੱਖਦੀ ਹੈ, ਪ੍ਰਭੂ ਦੇ ਗੁਣ ਉਸ ਦੇ ਮਨ ਵਿੱਚ ਟਿਕੇ ਰਹਿੰਦੇ ਹਨ” [viii]

ਗੁਰੂ ਗ੍ਰੰਥ, ਪੰਨਾ 439

ਇਸ ਲਈ, ਇਹ ਸਪੱਸ਼ਟ ਤੌਰ ਤੇ ਕਿਹਾ ਜਾਂਦਾ ਹੈ ਕਿ ਇੱਕ ਸਾਧਕ ਨੂੰ ਸਤਿਗੁਰੂ ਨੂੰ ਲੱਭਣਾ ਚਾਹੀਦਾ ਹੈ, ਹੇ ਮੇਰੀ ਸੋਹਣੀ ਜਿੰਦੇ! ਜਾ ਕੇ ਗੁਰੂ ਦੀ ਸਰਨ ਪਈ ਰਹੁ, ਗੁਰੂ ਪਰਮਾਤਮਾ ਦੇ ਗੁਣਾਂ ਦੀ ਦੱਸ ਪਾਂਦਾ ਹੈ” (ਗੁਰੂ ਗ੍ਰੰਥ, ਪੰਨਾ 538), [ix] ਕਿਉਂ ਜੋ ਗੁਣਾਂ ਨੂੰ ਜਾਣ ਲੈਣ ਤੇ ਹੀ ਇੱਕ ਸਾਧਕ ਛੁਟਕਾਰੇ ਨੂੰ ਪ੍ਰਾਪਤ ਕਰੇਗਾ, ਹੇ ਪ੍ਰਭੂ! ਜੇਹੜੀਆਂ ਜੀਵ ਇਸਤ੍ਰੀਆਂ ਜਦੋਂ ਤੇਰੇ ਗੁਣ ਪਛਾਣਦੀਆਂ ਹਨ ਤਦੋਂ ਉਹ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੀਆਂ ਹਨ, ਉਹਨਾਂ ਦੇ ਹਿਰਦੇ ਵਿੱਚ ਗੁਣ ਆ ਟਿਕਦੇ ਹਨ ਤੇ ਔਗੁਣ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦੇ ਹਨ” (ਗੁਰੂ ਗ੍ਰੰਥ, ਪੰਨਾ 436)।[x] ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਕਿ ਇਹ ਗੁਣ ਸਤਿਗੁਰੂ ਦੁਆਰਾ ਜਾਣੇ ਜਾ ਸੱਕਦੇ ਹਨ, ਸ਼ਬਦ  ਦੇ ਦੁਆਰਾ, ਜਿਹੜਾ ਪੂਰਨ ਗੁਰੂ ਦਾ ਅਦੁੱਤੀ ਸ਼ਬਦ ਹੈ” (ਗੁਰੂ ਗ੍ਰੰਥ, ਪੰਨਾ 259)।[xi] ਸਤਿਗੁਰੂ ਦੁਆਰਾ ਦਿੱਤੇ ਜਾਣ ਵਾਲਾ ਇੱਕ ਗੁਣ ਕਿਰਪਾ (ਨਦਿਰ) ਅਤੇ ਇਸਦੇ ਨਤੀਜੇ ਹੇਠ ਦਿੱਤੇ ਗਏ ਹਨ,

ਜੇ ਗੁਰੂ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ, (ਸੰਸਾਰ-ਸਮੁੰਦਰ ਤੋਂ ਮਨੁੱਖ) ਪਾਰ ਲੰਘ ਜਾਂਦਾ ਹੈ, (ਇੱਥੋਂ) ਤਰ ਕੇ ਬੈਕੁੰਠ ਵਿੱਚ ਜਾ ਅੱਪੜਦਾ ਹੈ, (ਦੁਨੀਆ ਵਿੱਚ) ਰਹਿੰਦੇ ਹੋਇਆਂ (ਵਿਕਾਰਾਂ ਵਲੋਂ ਉਸ ਦਾ ਮਨ) ਮਰਿਆ ਰਹਿੰਦਾ ਹੈ, ਜੇ ਗੁਰੂ ਮਿਲ ਪਏ ਤਾਂ ਉਹ ਨਾਮ ਜਪਣ ਦਾ ਸੁਭਾਉ ਪਕਾ ਦੇਂਦਾ ਹੈ, (ਫਿਰ ਮਨ) ਦਸੀਂ ਪਾਸੀਂ ਦੌੜਦਾ ਨਹੀਂ, ਪੰਜ ਕਾਮਾਦਿਕਾਂ ਤੋਂ ਬਚਿਆ ਰਹਿੰਦਾ ਹੈ, (ਚਿੰਤਾ ਫ਼ਿਕਰਾਂ ਵਿੱਚ) ਝੁਰ ਝੁਰ ਕੇ ਨਹੀਂ ਖਪਦਾ, ਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਬੋਲ ਮਿੱਠੇ ਹੋ ਜਾਂਦੇ ਹਨ, ਅਕੱਥ ਪ੍ਰਭੂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ, ਸਰੀਰ ਪਵਿੱਤਰ ਰਹਿੰਦਾ ਹੈ, (ਕਿਉਂਕਿ ਫਿਰ ਇਹ ਸਦਾ) ਨਾਮ ਜਪਦਾ ਹੈ, ਜੇ ਗੁਰੂ ਮਿਲ ਪਏ ਤਾਂ ਮਨੁੱਖ ਨੂੰ ਤਿੰਨਾਂ ਭਵਨਾਂ ਦੀ ਸੂਝ ਹੋ ਜਾਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿੱਚ ਹੀ ਮੌਜੂਦ ਹੈ) , ਉੱਚੀ ਆਤਮਕ ਅਵਸਥਾ ਨਾਲ ਜਾਣ-ਪਛਾਣ ਹੋ ਜਾਂਦੀ ਹੈ, ਮਨ ਪ੍ਰਭੂ-ਚਰਨਾਂ ਵਿੱਚ ਟਿਕਿਆ ਰਹਿੰਦਾ ਹੈ (ਹਰ ਥਾਂ ਤੋਂ) ਸਦਾ ਸੋਭਾ ਮਿਲਦੀ ਹੈ, ਜੇ ਗੁਰੂ ਮਿਲ ਪਏ ਤਾਂ ਮਨੁੱਖ (ਦੁਨੀਆ ਵਿੱਚ ਰਹਿੰਦਾ ਹੋਇਆ ਹੀ) ਸਦਾ ਵਿਰਕਤ ਰਹਿੰਦਾ ਹੈ, ਕਿਸੇ ਦੀ ਨਿੰਦਾ ਨਹੀਂ ਕਰਦਾ, ਚੰਗੇ ਮੰਦੇ ਸਭ ਨਾਲ ਪਿਆਰ ਕਰਦਾ ਹੈ। ਗੁਰੂ ਦੇ ਮਿਲਿਆਂ ਹੀ ਮੱਥੇ ਦੇ ਚੰਗੇ ਲੇਖ ਉੱਘੜਦੇ ਹਨ।5। ਜੇ ਗੁਰੂ ਮਿਲ ਪਏ ਤਾਂ ਸਰੀਰ (ਵਿਕਾਰਾਂ ਵਿੱਚ ਪੈ ਕੇ) ਛਿੱਜਦਾ ਨਹੀਂ (ਭਾਵ, ਮਨੁੱਖ ਵਿਕਾਰਾਂ ਵਿੱਚ ਪ੍ਰਵਿਰਤ ਨਹੀਂ ਹੁੰਦਾ, ਤੇ ਨਾ ਹੀ ਉਸ ਦੀ ਸੱਤਿਆ ਵਿਅਰਥ ਜਾਂਦੀ ਹੈ); ਉੱਚੀ ਜਾਤ ਆਦਿਕ ਦੇ ਮਾਣ ਵਾਲੇ ਮਨੁੱਖ ਗੁਰੂ ਸ਼ਰਨ ਆਏ ਬੰਦੇ ਉੱਤੇ ਦਬਾਉ ਨਹੀਂ ਪਾ ਸੱਕਦੇ, ਜਿਵੇਂ ਕਿ ਉਹ ਦੇਹੁਰਾ ਨਾਮਦੇਵ ਵਲ ਪਰਤ ਗਿਆ ਸੀ ਜਿਸ ਵਿਚੋਂ ਉਸ ਨੂੰ ਧੱਕੇ ਪਏ ਸਨ; ਗੁਰੂ ਦੀ ਸ਼ਰਨ ਪਏ ਗ਼ਰੀਬ ਨੂੰ ਰੱਬ ਆਪ ਬਹੁੜਦਾ ਹੈ ਜਿਵੇਂ ਕਿ ਨਾਮਦੇਵ ਦੀ ਕੁੱਲੀ ਬਣੀ ਸੀ; ਰੱਬ ਆਪ ਸਹਾਈ ਹੁੰਦਾ ਹੈ ਜਿਵੇਂ ਕਿ ਬਾਦਸ਼ਾਹ ਦੇ ਡਰਾਵੇ ਦੇਣ ਤੇ ਮੰਜਾ ਦਰਿਆ ਵਿਚੋਂ ਕਢਾ ਦਿੱਤਾ, ਜੇ ਗੁਰੂ ਮਿਲ ਪਏ ਤਾਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ (ਜਾਣੋ), ਸਰੀਰ ਉੱਤੇ ਚੱਕਰ ਲੱਗ ਗਏ ਸਮਝੋ (ਜਿਵੇਂ ਬੈਰਾਗੀ ਦੁਆਰਕਾ ਜਾ ਕੇ ਲਾਉਂਦੇ ਹਨ), ਬਾਰਾਂ ਹੀ ਸ਼ਿਵ-ਲਿੰਗਾਂ ਦੀ ਪੂਜਾ ਹੋ ਗਈ ਜਾਣੋ; ਉਸ ਮਨੁੱਖ ਲਈ ਸਾਰੇ ਜ਼ਹਿਰ ਭੀ ਮਿੱਠੇ ਫਲ ਬਣ ਜਾਂਦੇ ਹਨ, ਜੇ ਗੁਰੂ ਮਿਲ ਪਏ ਤਾਂ ਦਿਲ ਦੇ ਸੰਸੇ ਮਿਟ ਜਾਂਦੇ ਹਨ, ਜਮਾਂ ਤੋਂ (ਹੀ) ਖ਼ਲਾਸੀ ਹੋ ਜਾਂਦੀ ਹੈ, ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ, ਜਨਮ ਮਰਨ ਤੋਂ ਬਚ ਜਾਂਦਾ ਹੈ” (ਗੁਰੂ ਗ੍ਰੰਥ, ਪੰਨਾ 1166)।[xii]

ਸੰਖੇਪ ਵਿੱਚ, ਉਸਦੇ ਗੁਣ ਇੰਨੇ ਜਿਆਦਾ ਹਨ ਕਿ ਕੋਈ ਵੀ ਉਨ੍ਹਾਂ ਨੂੰ ਆਪਣੀ ਯੋਗਤਾ, ਚੰਗੇ ਕੰਮਾਂ (ਕਰਮਾਂ) ਦੀ ਕਰਨੀ ਦੇ ਕਾਰਨ ਜਾਂ ਫ਼ਲਸਫੀ ਸੋਚ ਤੋਂ ਨਹੀਂ ਜਾਣ ਸੱਕਦਾ। ਇਸਦਾ ਸਭਨਾਂ ਤੋਂ ਵੱਡਾ ਕਾਰਨ ਇਹ ਹੈ ਕਿ ਇੱਕ ਸਾਧਕ ਅਯੋਗ ਹੈ ਅਤੇ ਇੱਥੋਂ ਤੀਕੁਰ ਕਿ ਉਸਨੂੰ ਇੱਕ ਪਾਪੀ ਵੀ ਕਿਹਾ ਜਾਂਦਾ ਹੈ ਅਤੇ ਇਸ ਲਈ ਉਹ ਉਹਨਾਂ ਨੂੰ ਲੱਭਣ ਵਿੱਚ ਅਯੋਗ ਹੈ, ਫਿਰ ਵੀ ਸਾਧਕ ਨੂੰ ਕਿਹਾ ਜਾਂਦਾ ਹੈ ਕਿ ਉਹ ਉਸਦੇ ਗੁਣਾਂ ਵਿਚੋਂ ਘੱਟੋ ਘੱਟ ਇੱਕ ਨੂੰ ਤਾਂ ਪ੍ਰਾਪਤ ਕਰੇ ਜਿਹੜਾ ਕਿ ਉਸਦੇ ਲਈ ਮੁਕਤੀ ਨੂੰ ਲਿਆਵੇ ਜਾਂ ਉਸਨੂੰ ਦੂਜੇ ਪਾਸੇ ਸੱਚਿਆਈ ਦੇ ਇਲਾਕੇ (ਸੱਚ-ਖੰਡ) ਵਿੱਚ ਪਾਰ ਕਰਾ ਦੇਵੇ, ਜਿਸ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦੀ ਸੂਝ-ਬੂਝ ਹਾਸਲ ਕੀਤੀ ਹੈ ਜੇਹੜਾ ਕਦੇ ਘਟਦਾ ਵਧਦਾ ਨਹੀਂ” (ਗੁਰੂ ਗ੍ਰੰਥ, ਪੰਨਾ 239)।[xiii]  ਉਹ ਸਤਿਗੁਰੂ ਜਾਂ ਵਾਹਿਗੁਰੂ ਦੇ ਸ਼ਬਦ ਨਾਲ ਇਸ ਗੁਣ ਨੂੰ ਪ੍ਰਾਪਤ ਕਰ ਸੱਕਦਾ ਹੈ। ਇਹ ਸਾਨੂੰ ਇੰਨ੍ਹਾਂ ਪ੍ਰਸ਼ਨਾਂ ਨੂੰ ਪੁੱਛਣ ਲਈ ਪ੍ਰੇਰਿਤ ਕਰਦਾ ਹੈ ਕਿ ਕਿਉਂ ਇੱਕ ਸਾਧਕ ਉਸਦੇ ਗੁਣ (ਗੁਣਾਂ) ਨੂੰ ਲੱਭਣ ਦੇ ਯੋਗ ਨਹੀਂ ਹੁੰਦਾ ਭਾਵੇਂ ਉਹ ਚੰਗੇ ਕਰਮ ਹੀ ਕਿਉਂ ਨਾ ਕਰੇ। ਇੱਕ ਸਾਧਕ ਨੂੰ ਉਸਦੇ ਗੁਣ (ਗੁਣਾਂ) ਦੀ ਖੋਜ ਕਰਨ ਦੀ ਲੋੜ ਕਿਉਂ ਪੈਂਦੀ ਹੈ ਜਾਂ ਅਜਿਹਾ ਸਤਿਗੁਰੂ ਜਾਂ ਪਰਮੇਸ਼ੁਰ ਦਾ ਸ਼ਬਦ ਕਿੱਥੇ ਹੈ, ਜਿਹੜਾ ਆਪਣੀ ਜੋਤ ਨੂੰ ਉਸਦੇ ਜੀਵਨ ਦੇ ਵਿੱਚ ਬਣੇ ਹੋਏ ਹਨੇਰੇ ਨੂੰ ਦੂਰ ਕਰਨ ਲਈ ਪ੍ਰਕਾਸਿਤ ਕਰ ਸੱਕਦਾ ਹੈ? ਇਨ੍ਹਾਂ ਜੀਵਨ-ਦੇਣ ਵਾਲੇ ਪ੍ਰਸ਼ਨਾਂ ਦੇ ਉੱਤਰ ਨੂੰ ਲੱਭਣ ਲਈ ਸਾਨੂੰ ਗ੍ਰੰਥ ਬਾਈਬਲ ਵੱਲ ਮੁੜਨ ਦੀ ਲੋੜ ਹੈ।

ਗ੍ਰੰਥ ਬਾਈਬਲ ਕਹਿੰਦਾ ਹੈ ਕਿ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ” (ਰੋਮੀਆਂ 3:23)। ਇਸ ਲਈ, ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ” (ਉਪਦੇਸ਼ਕ ਦੀ ਪੋਥੀ 7:20)।

ਗ੍ਰੰਥ ਬਾਈਬਲ ਵਿੱਚ ਦੱਸੇ ਗਏ ਸਾਧਕਾਂ ਆਪਣੀ ਤਰਸਯੋਗ ਅਵਸਥਾ ਦੇ ਬਾਰੇ ਵਿੱਚ ਸਪਸ਼ਟ ਹਨ ਇਸੇ ਲਈ ਉਨ੍ਹਾਂ ਵਿੱਚੋਂ ਇੱਕ ਸਤਿਗੁਰੂ ਯਿਸੂ ਮਸੀਹ ਨੂੰ ਕੁੱਝ ਇਸ ਤਰ੍ਹਾਂ ਕਹਿੰਦਾ ਹੈ,ਪ੍ਰਭੁ ਜੀ ਮੈਂ ਇਸ ਜੋਗ ਨਹੀਂ ਜੋ ਤੂੰ ਮੇਰੀ ਛੱਤ ਦੇ ਹੇਠ ਆਵੇਂ ਪਰ ਨਿਰਾ ਬਚਨ ਹੀ ਕਰ ਤਾਂ ਮੇਰਾ ਨੌਕਰ ਚੰਗਾ ਹੋ ਜਾਊ” (ਮੱਤੀ 8:8)।

ਕਿਉਂਕਿ ਉਹ ਜਾਣਦੇ ਸਨ ਕਿ ਉਨ੍ਹਾਂ ਵਿੱਚੋਂ ਕੁੱਝ ਵੀ ਚੰਗਾ ਨਹੀਂ ਨਿਕਲਦਾ, ਮੈਂ ਜਾਣਦਾ ਤਾਂ ਹਾਂ ਭਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ । ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਭਲਾ ਕਰਨਾ ਹੈ ਨਹੀਂ” (ਰੋਮੀਆਂ 7:18)। ਇਸ ਲਈ ਉਨ੍ਹਾਂ ਦੁਆਰਾ ਚੰਗੇ ਕੰਮਾਂ ਦੀ ਕਮਾਈ ਕਰਨੀ, ਤੀਰਥ ਅਸਥਾਨਾਂ ‘ਤੇ ਜਾਣਾ, ਅਣਗਿਣਤ ਸਰੋਵਰਾਂ ਵਿੱਚ ਰਸਮੀ ਇਸ਼ਨਾਨਾਂ ਨੂੰ ਲੈਣਾ, ਉਨ੍ਹਾਂ ਪਵਿੱਤਰ ਗੁਰੂਆਂ ਕੋਲੋਂ ਰਹਿਮ ਦੀ ਮੰਗ ਕਰਨਾ ਜਿੰਨ੍ਹਾਂ ਨੂੰ ਲੋਕੀ ਉੱਘੇ ਮੰਨਦੇ ਹਨ, ਪੀਰਾਂ ਫ਼ਕੀਰਾਂ ਦੀਆਂ ਕਬਰਾਂ ‘ਤੇ ਮੱਥਾ ਟੇਕਣਾ, ਅਤੇ ਇਸ ਤਰ੍ਹਾਂ ਦੇ ਹੋਰ ਸਾਰੇ ਕੰਮ ਵਿਅਰਥ ਕੋਸ਼ਿਸਾਂ ਹਨ। ਉਹ ਆਪਣੇ ਮਨਾਂ ਵਿੱਚ ਗਹਿਰਾਈ ਵਿੱਚ ਜਾਣਦੇ ਹਨ ਕਿ ਇਹ ਕੰਮ ਵਿਅਰਥ ਕਿਉਂ ਹਨ ਕਿ,

“ਸਾਡੇ ਸਭ ਧਰਮ ਪਲੀਤ ਕੱਪੜੇ ਵਰਗੇ ਹਨ”

ਯਸਾਯਾਹ 64:6

ਇਸੇ ਲਈ ਉਨ੍ਹਾਂ ਨੇ ਵਾਰੀ ਵਾਰੀ ਪੁਕਾਰਿਆ ਹੈ ਕਿ,

“ਜੂਫ਼ੇ ਨਾਲ ਮੈਨੂੰ ਪਾਕ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ, ਮੈਨੂੰ ਧੋ, ਤਾਂ ਮੈਂ ਬਰਫ ਨਾਲੋਂ ਵੀ ਚਿੱਟਾ ਹੋ ਜਾਵਾਂਗਾ” ()।

ਜ਼ਬੂਰ 51: 7

ਇਸਦੇ ਨਾਲ ਹੀ ਉਨ੍ਹਾਂ ਨੇ ਹੋਰ ਵੀ ਕੁੱਝ ਕਿਹਾ ਹੈ ਕਿ,

“ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ”

ਜ਼ਬੂਰਾਂ ਦੀ ਪੋਥੀ 51:17

ਆਪਣੀ ਅਯੋਗਤਾ ਨੂੰ ਜਾਣਦੇ ਹੋਇਆਂ ਗ੍ਰੰਥ ਬਾਈਬਲ ਵਿੱਚ ਸਰਬ ਸ਼ਕਤੀਮਾਨ ਪਰਮੇਸ਼ੁਰ (ਵਾਹਿਗੁਰੂ) ਦੇ ਇੱਕ ਹੋਰ ਭਗਤ ਨੇ ਆਪਣੇ ਮਿਤਰਾਂ ਨਾਲ ਗੱਲਬਾਤ ਕਰਦਿਆਂ ਕੁੱਝ ਇੰਝ ਕਿਹਾ ਹੈ ਕਿ,

“ਭਲਾ ਤੂੰ ਖੋਜ ਨਾਲ ਪਰਮੇਸ਼ੁਰ ਨੂੰ ਲੱਭ ਸੱਕਦਾ, ਯਾ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੀਕ ਪਾ ਸੱਕਦਾ ਹੈ?”

ਅੱਯੂਬ 11:7

ਸਾਧਕਾਂ ਨੇ ਆਪਣੇ ਜੀਵਨ ਵਿੱਚ ਹੀ ਸਮਝ ਲਿਆ ਸੀ ਕਿ ਕੋਈ ਵੀ ਉਸ ਨੂੰ ਸਮਝ ਨਹੀਂ ਸੱਕਦਾ ਹੈ ਜਦੋਂ ਤੀਕੁਰ ਕਿ ਪਰਮੇਸ਼ੁਰ ਆਪ ਹੀ ਆਪਣੇ ਆਪ ਨੂੰ ਉਨ੍ਹਾਂ ਉੱਤੇ ਪ੍ਰਗਟ ਨਹੀਂ ਕਰ ਦਿੰਦਾ ਹੈ, ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ ! ਉਹ ਦੇ ਨਿਆਉਂ ਕੇਡੇ ਅਣ ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ” (ਰੋਮੀਆਂ 11:33)। ਆਪਣੇ ਵਿਚਾਰ ਵਟਾਂਦਰੇ ਵਿੱਚ ਉਨ੍ਹਾਂ ਨੇ ਸੰਖੇਪ ਵਿੱਚ ਕੁੱਝ ਇੰਝ ਕਿਹਾ ਹੈ ਕਿ, ਭਲਾ ਤੂੰ ਖੋਜ ਨਾਲ ਪਰਮੇਸ਼ੁਰ ਨੂੰ ਲੱਭ ਸੱਕਦਾ, ਯਾ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੀਕ ਪਾ ਸੱਕਦਾ ਹੈ? ਉਹ ਅਕਾਸ਼ ਤੋਂ ਉੱਚਾ ਹੈ, ਤੂੰ ਕੀ ਕਰ ਸੱਕਦਾ ਹੈਂ, ਉਹ ਪਤਾਲ ਤੋਂ ਡੁੰਘਾ ਹੈ, ਤੂੰ ਕੀ ਜਾਣ ਸੱਕਦਾ ਹੈ? ਉਹ ਦਾ ਨਾਪ ਪ੍ਰਿਥਵੀ ਤੋਂ ਲੰਮਾ, ਅਤੇ ਸਾਗਰ ਤੋਂ ਚੌੜਾ ਹੈ” (ਅੱਯੂਬ 11:7-9)। ਇਸੇ ਕਾਰਨ ਉਹ ਪੁਕਾਰਨ ਲੱਗੇ ਪਰਮੇਸ਼ੁਰ ਆਪ ਹੀ ਉਨ੍ਹਾਂ ਉੱਤੇ ਆਪਣੇ ਰਹੱਸ ਨੂੰ ਜ਼ਾਹਰ ਕਰੇਗਾ, ਮੈਨੂੰ ਆਪਣਾ ਤੇਜ ਵਿਖਾਈਂ” (ਕੂਚ 33:18), ਸਤਿਗੁਰੂ ਯਿਸੂ ਮਸੀਹ ਦੇ ਇੱਕ ਹੋਰ ਭਗਤ ਦੇ ਸ਼ਬਦਾਂ ਉੱਤੇ ਵਿਚਾਰ ਕਰੋ, ਪ੍ਰਭੁ ਜੀ ਪਿਤਾ ਦਾ ਸਾਨੂੰ ਦਰਸ਼ਣ ਕਰਾ ਤਾਂ ਸਾਨੂੰ ਤ੍ਰਿਪਤ ਆਊ” (ਯੂਹੰਨਾ 14:8)।

ਉਹ ਅਗੇ ਹੋਰ ਵੀ ਬਹੁਤ ਕੁੱਝ ਜਾਣਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਦੀ ਸਮਝ ਤੋਂ ਪਰੇ ਅਚੰਭੇ ਭਰਿਆ ਕੰਮ ਕਰਦਾ ਹੈ, ਜਿਹੜਾ ਵੱਡੇ ਵੱਡੇ ਦੇ ਅਥਾਹ ਕੰਮ ਅਤੇ ਅਣਗਿਣਤ ਅਚਰਜ ਕਰਦਾ ਹੈ” (ਅੱਯੂਬ 5:9), ਕਿਉਂਕਿ ਉਸਦੇ ਕੋਲ ਉਸਦੇ ਪਿਆਰੇ ਲੋਕਾਂ ਲਈ ਗਹਿਰੇ ਵਿਚਾਰ ਹਨ, ਹੇ ਯਹੋਵਾਹ, ਤੇਰੇ ਕੰਮ ਕਿੰਨੇ ਵੱਡੇ ਹਨ! ਤੇਰੇ ਖਿਆਲ ਬਹੁਤ ਹੀ ਡੂੰਘੇ ਹਨ” (ਜ਼ਬੂਰ 92:5)। ਇੱਕ ਨਿਸ਼ਚਿਤ ਹੱਦ ਤੀਕੁਰ, ਉਹ ਆਪਣੀ ਸਮਝ ਵਿੱਚ ਸਹੀ ਸਨ ਕਿ ਪਰਮੇਸ਼ੁਰ ਆਪ ਹੀ ਉਹਨਾਂ ਨੂੰ ਬਚਾ ਲਵੇਗਾ, ਪਰਮੇਸ਼ੁਰ ਆਪ ਉਹਨਾਂ ਨੂੰ ਪਾਰ ਕਰੇਗਾ, ਪਰਮੇਸ਼ੁਰ ਆਪ ਹੀ ਰਾਹ ਨੂੰ ਜ਼ਾਹਰ ਕਰੇਗਾ। ਕਿਉਂਕਿ ਉਹਨਾਂ ਨੂੰ ਯਕੀਨ ਸੀ ਕਿ ਪਰਮੇਸ਼ੁਰ ਦੁਬਾਰਾ ਕੁੱਝ ਅਸਾਧਾਰਣ ਜਿਹਾ ਕੰਮਾ ਕਰੇਗਾ ਕਿਉਂਕਿ ਉਹ ਆਪਣੇ ਆਪ ਦੇ ਖਿਆਲਾਂ, ਵਿਚਾਰਾਂ, ਕੰਮਾਂ, ਢੰਗਾਂ ਅਤੇ ਜੀਵਨ ਤੋਂ ਇਸਦੇ ਯੋਗ ਨਹੀਂ ਸਨ ਅਤੇ ਪਰਮੇਸ਼ੁਰ ਨੇ ਅਜਿਹਾ ਕੀਤਾ ਵੀ,

“ਪਰਮੇਸ਼ੁਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰਾਂ ਨਾਲ ਗੱਲ ਕੀਤੀ ਸੀ ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤ੍ਰ ਦੇ ਰਾਹੀਂ ਗੱਲ ਕੀਤੀ ਜਿਹ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਓਸੇ ਦੇ ਵਸੀਲੇ ਉਹ ਨੇ ਜਹਾਨ ਵੀ ਰਚੇ ਉਹ ਉਸ ਦੇ ਤੇਜ ਦਾ ਪਿਰਤ ਬਿੰਬ ਅਤੇ ਉਸ ਦੀ ਜ਼ਾਤ ਦਾ ਨਕਸ਼ ਹੋ ਕੇ ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸਮ੍ਹਾਲ ਕੇ ਅਰ ਪਾਪਾਂ ਨੂੰ ਸਾਫ਼ ਕਰ ਕੇ ਪਰਮ ਧਾਮ ਵਿੱਚ ਸ੍ਰੀ ਵਾਹਗੁਰੂ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ”

ਇਬਰਾਨੀ 1:1-3

ਇੱਕ ਵਾਰ, ਸਤਿਗੁਰੂ ਯਿਸੂ ਮਸੀਹ ਨੇ ਆਪਣੇ ਪਿਛਾਂਹ ਚੱਲਣ ਵਲਿਆਂ ਨਾਲ ਇਸ ਤਰੀਕੇ ਨਾਲ ਗੱਲ ਕੀਤੀ,

“ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਭੀ ਜਾਣਦੇ । ਏਦੋਂ ਅੱਗੇ ਤੁਸੀਂ ਉਹ ਨੂੰ ਜਾਣਦੇ ਅਤੇ ਉਹ ਨੂੰ ਵੇਖ ਲਿਆ ਹੈ”

ਯੂਹੰਨਾ 14:6-7

ਕਿਸੇ ਹੋਰ ਵੇਲੇ ਉਸਨੇ ਕੁੱਝ ਇੰਝ ਕਿਹਾ,

“ਹੇ ਧਰਮੀ ਪਿਤਾ, ਜਗਤ ਨੇ ਤੈਨੂੰ ਨਹੀਂ ਜਾਣਿਆ ਪਰ ਮੈਂ ਤੈਨੂੰ ਜਾਣਿਆ ਅਤੇ ਏਹਨਾਂ ਨੇ ਜਾਣਿਆ ਭਈ ਤੈਂ ਮੈਨੂੰ ਘੱਲਿਆ ਅਰ ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ ਤਾਂ ਜਿਸ ਪ੍ਰੇਮ ਨਾਲ ਤੈਂ ਮੈਨੂੰ ਪਿਆਰ ਕੀਤਾ ਸੋਈ ਓਹਨਾਂ ਵਿੱਚ ਹੋਵੇ ਅਤੇ ਮੈਂ ਓਹਨਾਂ ਵਿੱਚ ਹੋਵਾਂ”

ਯੂਹੰਨਾ 17:25-26

ਉਹ ਕਾਰਨ ਇਹ ਹੈ ਕਿ ਕਿਉਂ ਸਤਿਗੁਰੂ ਯਿਸੂ ਮਸੀਹ ਲੋਕਾਂ (ਸੰਗਤਾਂ) ਨੂੰ ਪਰਮੇਸ਼ੁਰ (ਵਾਹਿਗੁਰੂ) ਤੋਂ ਜਾਣੂ ਕਰਾਉਣ ਦੇ ਯੋਗ ਹੋਇਆ ਕਿਉਂਕਿ ਉਸਨੇ ਆਪਣੇ ਨਾਲ ਪਰਮੇਸ਼ੁਰ ਦੇ ਗੁਣ ਜਿਵੇਂ ਕਿ ਚਾਨਣ, ਸੱਚਿਆਈ, ਕਿਰਪਾ, ਦਇਆ, ਸ਼ਾਂਤੀ, ਅਨੰਦ, ਭਲਿਆਈ ਅਤੇ ਹੋਰ ਬਹੁਤ ਸਾਰੇ ਗੁਣਾਂ ਨੂੰ ਲੈ ਕੇ ਆਇਆ ਸੀ, ਸ਼ਬਦ (ਸਤਿਗੁਰੂ ਯਿਸੂ ਮਸੀਹ) ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ (ਸਤਿਗੁਰੂ ਯਿਸੂ ਮਸੀਹ) ਤੇਜ ਪਿਤਾ ਦੇ ਇੱਕਲੌਤੇ ਦੇ ਤੇਜ ਵਰਗਾ ਡਿੱਠਾ  (ਯੂਹੰਨਾ 1:14), ਜਿਹੜਾ ਕਿਰਪਾ ਅਤੇ ਸਚਿਆਈ ਵਿੱਚ ਭਰਪੂਰ ਹੋ ਕੇ ਪਿਤਾ ਵੱਲੋਂ ਆਇਆ ਸੀ।

ਇਹ ਕਿਰਪਾ (ਨਦਿਰ, ਮੇਹਰ) ਜਿਸਨੂੰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਹੀ ਵੇਖ ਚੁੱਕੇ ਹਾਂ ਸਤਿਗੁਰ ਯਿਸੂ ਮਸੀਹ ਦੁਆਰਾ ਉਹਨਾਂ ਸਾਰਿਆਂ ਲਈ ਉਪਲਬਧ ਹੈ, ਜਿਹੜੇ ਉਸਨੂੰ ਜੀਵਨ ਮੁਕਤਾ ਹੋਣ ਲਈ ਸਵੀਕਾਰ ਕਰਦੇ ਹਨ।

“ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ 9ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘੁਮੰਡ ਕਰੇ” (),

ਅਫ਼ਸੀਆਂ 2:8-9

“ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸਾਂ ਤਦੋਂ ਸਾਨੂੰ ਮਸੀਹ ਦੇ ਨਾਲ ਜਿਵਾਲਿਆ (ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ)”

ਅਫ਼ਸੀਆਂ 2:5

 “ਹੇ ਮੇਰੇ ਪਿਆਰੇ ਭਰਾਵੋਂ, ਤੁਸੀਂ ਧੋਖਾ ਨਾ ਖਾਓ, ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ ਜਿਹ ਦੇ ਵਿੱਚ ਨਾ ਬਦਲ ਅਤੇ ਨਾ ਉਹ ਪਰਛਾਵਾਂ ਹੋ ਸੱਕਦਾ ਜਿਹੜਾ ਘੁੰਮਣ ਨਾਲ ਪੈਂਦਾ ਹੈ”

ਯਾਕੂਬ 1:16-17

ਕਿਉਂਕਿ ਮੁਕਤੀ ਜਾਂ ਛੁਟਕਾਰਾ ਇਸ਼ੁਰੀ ਕੰਮ ਹੈ, ਤੂੰ ਤਾਂ ਬਲੀਦਾਨ ਨਾਲ ਪਰਸੰਨ ਨਹੀਂ ਹੁੰਦਾ, ਨਹੀਂ ਤਾਂ ਮੈਂ ਉਹ ਦਿੰਦਾ, ਹੋਮ ਬਲੀ (ਸਾਧਕ ਦਾ ਕਰਮ ਕਾਂਡੀ ਜੀਵਨ) ਤੋਂ ਤੂੰ ਖੁਸ਼ ਨਹੀਂ ਹੁੰਦਾ” (ਜ਼ਬੂਰਾਂ ਦੀ ਪੋਥੀ 51:16), ਇਸ ਲਈ ਇੱਕੋ ਇੱਕ ਸੰਭਵ ਤਰੀਕਾ ਇਹ ਹੈ ਕਿ ਇੱਕ ਸਾਧਕ ਆਪਣਾ ਬਚਾਉ ਸਤਿਗੁਰੂ ਯਿਸੂ ਮਸੀਹ ਦੀ ਬਚਾਉਣ ਵਾਲੀ ਕਿਰਪਾ ਵਿੱਚ ਭਰੋਸਾ ਕਰਦੇ ਹੋਏ ਕਰੇ, ਪਰਮੇਸ਼ੁਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਨ ਭੇਜਿਆ ਹੈ ਉਸ ਉੱਤੇ ਤੁਸੀਂ ਨਿਹਚਾ ਕਰੋ” (ਯੂਹੰਨਾ 6:29)।

ਜੇ ਕੋਈ ਸਾਧਕ ਅਜਿਹਾ ਨਹੀਂ ਕਰਦਾ ਹੈ ਤਾਂ ਮੁਕਤੀ ਦੇ ਨਾਲ-ਨਾਲ ਹੀ ਉਹ ਉਸ ਪਰਮ ਅਨੰਦ ਨੂੰ ਗੁਆ ਦੇਵੇਗਾ ਜਿਹੜਾ ਇਸ ਧਰਤੀ ਦੇ ਉੱਤੇ ਰਹਿੰਦਿਆਂ ਹੋਏ ਸਦੀਵੀ ਜੀਵਨ ਦੇ ਅੰਚਭੇ ਨੂੰ ਲਿਆਉਂਦਾ ਹੈ, ਕਿਉਂਕਿ ਕਿਹਾ ਗਿਆ ਹੈ ਕਿ ਅਚੰਭਾ ਤਾਂ ਸਤਿਗੁਰੂ ਕੋਲ ਹੀ ਰਹਿੰਦਾ ਹੈ, ਹੇ ਮੇਰੇ ਸਤਿਗੁਰੂ! ਮੈਂ ਤੇਰੇ ਗੁਣ ਕੀਹ ਕੀਹ ਦੱਸਾਂ? ਜਦੋਂ ਗੁਰੂ ਬੋਲਦਾ ਹੈ, ਤਾਂ ਮੈਂ ਅਸਚਰਜ ਨਾਲ ਭਰ ਜਾਂਦਾ ਹੈ” (ਗੁਰੂ ਗ੍ਰੰਥ, ਪੰਨਾ 167)।[xiv]  ਇਹੋ ਇੰਨ ਬਿੰਨ ਸਤਿਗੁਰੂ ਯਿਸੂ ਮਸੀਹ ਦੇ ਨਾਲ ਵਾਪਰਿਆ ਸੀ, ਲੋਕ ਹੈਰਾਨ ਹੋ ਗਏ ਅਤੇ ਪੁੱਛਿਆ, ਬਿਨ ਪੜੇ ਇਹ ਨੂੰ ਵਿਦਿਆ ਕਿੱਥੋਂ ਆਈ ਹੈ?‘” (ਯੂਹੰਨਾ 7:15) ਅਤੇ ਉਨ੍ਹਾਂ ਦੇ ਨਾਲ ਵੀ ਅਜਿਹਾ ਹੀ ਵਾਪਰਿਆ ਜਿਹੜੇ ਉਸਦੇ ਪਿਛਾਂਹ ਚੱਲਦੇ ਸਨ, ਜਾਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਜੋ ਉਹ ਵਿਦਵਾਨ ਨਹੀਂ ਸਗੋਂ ਆਮ ਵਿੱਚੋਂ ਹਨ ਤਾਂ ਅਚਰਜ ਮੰਨਿਆ। ਫੇਰ ਓਹਨਾਂ ਨੂੰ ਪਛਾਣਿਆ ਭਈ ਏਹ ਯਿਸੂ ਦੇ ਨਾਲ ਰਹੇ ਸਨ” (ਰਸੂਲਾਂ ਦੇ ਕਰਤੱਬ 4:13)।

ਇਸ ਲਈ, ਇੱਕ ਸਾਧਕ ਲਈ ਇਹ ਲਾਭਦਾਇਕ ਹੈ ਕਿ ਉਹ ਸਤਿਗੁਰੂ ਯਿਸੂ ਮਸੀਹ ਦੇ ਕੋਲ ਆਵੇ ਅਤੇ ਉਸ ਕੋਲੋਂ ਪਰਮ ਅਨੰਦ ਦੇ ਅਚਰਜ ਨੂੰ ਪ੍ਰਾਪਤ ਕਰੇ,

“ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, ਤੇਰਾ ਸ਼ਰੀਕ ਕੋਈ ਨਹੀਂ ਹੈ! ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ”

ਜ਼ਬੂਰ 40:5

[i] ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥

[ii]ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥੬॥

[iii] ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥

[iv] ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥

[v] ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥

[vi] ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥

[vii] ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥

[viii] ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥

[ix]   ਸਤਿਗੁਰ ਸਰਣੀ ਜਾਇ ਪਉ ਮੇਰੀ ਜਿੰਦੁੜੀਏ ਗੁਣ ਦਸੇ ਹਰਿ ਪ੍ਰਭ ਕੇਰੇ ਰਾਮ ॥

[x] ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥

[xi] ਗੁਰ ਪੂਰੇ ਕੈ ਸਬਦਿ ਅਪਾਰਾ ॥

[xii] ਜਉ ਗੁਰਦੇਉ ਤ ਮਿਲੈ ਮੁਰਾਰਿ ॥ ਜਉ ਗੁਰਦੇਉ ਤ ਉਤਰੈ ਪਾਰਿ ॥ ਜਉ ਗੁਰਦੇਉ ਤ ਬੈਕੁੰਠ ਤਰੈ ॥ ਜਉ ਗੁਰਦੇਉ ਤ ਜੀਵਤ ਮਰੈ ॥੧॥  ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥ ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥ ਜਉ ਗੁਰਦੇਉ ਤ ਅੰਮ੍ਰਿਤ ਦੇਹ ॥ ਜਉ ਗੁਰਦੇਉ ਤ ਸੀਸੁ ਅਕਾਸਿ ॥ ਜਉ ਗੁਰਦੇਉ ਤ ਛਾਪਰਿ ਛਾਈ ॥ ਜਉ ਗੁਰਦੇਉ ਤ ਅਠਸਠਿ ਨਾਇਆ ॥ ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥ ਜਉ ਗੁਰਦੇਉ ਤ ਦੁਆਦਸ ਸੇਵਾ ॥ ਜਉ ਗੁਰਦੇਉ ਤ ਸੰਸਾ ਟੂਟੈ ॥ ਜਉ ਗੁਰਦੇਉ ਤ ਜਮ ਤੇ ਛੂਟੈ ॥ ਜਉ ਗੁਰਦੇਉ ਤ ਭਉਜਲ ਤਰੈ ॥ ਜਉ ਗੁਰਦੇਉ ਤ ਜਨਮਿ ਨ ਮਰੈ ॥੮॥

[xiii] ਜਿਸੁ ਗੁਰ ਤੇ ਅਕਲ ਗਤਿ ਜਾਣੀ ॥੪॥

[xiv] ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥

Leave a Reply

Your email address will not be published. Required fields are marked *