13.ਅਮ੍ਰਿਤੁ – ਪ੍ਰਭੁ ਦਾ ਸ਼ਬਦ ਮਿੱਠਾ ਹੈ

ਸੰਸਕ੍ਰਿਤ ਸ਼ਬਦ ਅੰਮ੍ਰਿਤੁ ਦਾ ਸ਼ਾਬਦਿਕ ਅਰਥ “ਕੋਈ ਮੌਤ ਨਹੀਂ”, “ਮੌਤ ਤੋਂ ਬਗੈਰ” ਜਾਂ “ਅਮਰ” ਹੋਣ ਤੋਂ ਹੈ। ਇਸਨੂੰ ਭਾਰਤ ਦੇ ਪ੍ਰਾਚੀਨ ਧਾਰਮਿਕ ਸਾਹਿਤ ਵਿੱਚ ਅਕਸਰ ਸ਼ਬਦ ਅਮ੍ਰਿਤੁ ਤੋਂ ਪਛਾਣਿਆ ਜਾਂਦਾ ਹੈ। ਇਹ ਯੂਨਾਨੀ ਸ਼ਬਦ ਅਮਬ੍ਰੋਸੀਆ  ਤੋਂ ਆਇਆ ਹੈ, ਜਿੱਥੋਂ ਸਾਨੂੰ ਇਸਦਾ ਪੰਜਾਬੀ ਸ਼ਬਦ ਜੀਵਨ ਜਲ ਮਿਲਦਾ ਹੈ, ਜਿਹੜਾ ਕਿ ਅਕਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤੁ ਸ਼ਬਦ ਨਾਲ ਵਰਤਿਆ ਜਾਂਦਾ ਹੈ। ਇਹ ਸ਼ਬਦ ਸਿੱਖ ਧਰਮ ਦੇ ਹੋਰ ਕਈ ਧਰਮ ਸਿਧਾਂਤਾਂ ਨਾਲ ਜੁੜਿਆ ਹੋਇਆ ਹੈ, ਜਿਵੇਂ ਕਿ ਅਮ੍ਰਿਤੁ (ਨਾਮੁ ਅੰਮ੍ਰਿਤੁ), ਸ਼ਬਦ ਅਮ੍ਰਿਤੁ ਹੋਰ ਕੁੱਝ ਨਹੀਂ ਸਗੋਂ ਮਿੱਠੇ ਸ਼ਬਦ ਉੱਤੇ ਸਿਮਰਨ ਕਰਨਾ  ਹੈ (ਅੰਮ੍ਰਿਤੁ ਮੀਠਾ ਸਬਦੁ ਵੀਚਾਰਿ), ਅੰਮ੍ਰਿਤੁ ਬ੍ਰਹਮ ਗਿਆਨ ਹੈ (ਅੰਮ੍ਰਿਤੁ ਗਿਆਨੁ), ਅੰਮ੍ਰਿਤ ਇਸ਼ੁਰੀ ਗੁਣਾਂ ਦਾ ਇੱਕ ਖਜ਼ਾਨਾ ਹੈ (ਅੰਮ੍ਰਿਤੁ ਗੁਣੀ ਨਿਧਾਨੁ), ਅੰਮ੍ਰਿਤੁ ਸ਼ਬਦ ਹੈ (ਅੰਮ੍ਰਿਤੁ ਸਬਦੁ), ਆਦਿ। ਸਿੱਖ ਧਰਮ ਦੇ ਗੁਰੂਆਂ ਦੀ ਵਿਚਾਰਧਾਰਾ ਵਿੱਚ (ਬ੍ਰਹਮ ਗਿਆਨੁ), ਅੰਮ੍ਰਿਤ ਦਾ ਇੱਕ ਮਹੱਤਵਪੂਰਣ ਅਸਥਾਨ ਹੈ, ਕਿਉਂਕਿ ਇਹ ਅੰਮ੍ਰਿਤ ਹੀ ਹੈ ਜੋ ਇੱਕ ਸਥਿਰ ਆਤਮਕ ਜੀਵਨ ਨੂੰ ਲਿਆ ਸੱਕਦਾ ਹੈ। ਦੂਜੇ ਸ਼ਬਦਾਂ ਵਿੱਚ, ਇੱਕ ਵਿਅਕਤੀ ਨੂੰ ਕਦੇ ਮੌਤ ਦਾ ਸਾਹਮਣਾ ਨਹੀਂ ਕਰਨਾ ਪਏਗਾ ਜੇ ਉਸ ਨੇ ਅੰਮ੍ਰਿਤ ਪਾ ਲਿਆ ਹੈ।

ਜੀਵਨ ਜਲ ਅੰਮ੍ਰਿਤ ਦਾ ਕੰਮ ਆਤਮਿਕ ਜਾਂ ਭਗਤੀ ਨਾਲ ਭਰੇ ਹੋਏ ਜੀਵਨ ਨੂੰ ਲਿਆਉਣਾ ਹੈ, ਆਪਣੇ ਆਪ ਨੂੰ ਅਤੇ ਆਪਣੀ ਅਵਸਥਾ ਦੇ ਬਾਰੇ ਜਾਗਰੂਕ ਕਰਨਾ ਹੈ, ਹਕੀਕਤ ਦੇ ਬਾਰੇ ਜਾਗਰੂਕਤਾ ਲਿਆਉਣਾ ਹੈ, ਸਰਬ ਸ਼ਕਤੀਮਾਨ (ਅਕਾਲ ਪੁਰਖ) ਵਿੱਚ ਬਣੇ ਰਹਿਣ ਦੇ ਲਈ ਚੇਤਨਾ ਨੂੰ ਲਿਆਉਣਾ ਹੈ। ਇਹੋ ਬਾਅਦ ਵਿੱਚ ਇੱਕ ਸਾਧਕ ਦੇ ਜੀਵਨ ਵਿੱਚ ਮੁਕਤੀ (ਜੀਵਨ-ਮੁਕਤਾ ਜਾਂ ਗੁਰਮੁਖ ਅਵਸਥਾ) ਦੀ ਪ੍ਰਾਪਤੀ ਦੀ ਅਵਸਥਾ ਨੂੰ ਲਿਆਉਂਦਾ ਹੈ। ਗੁਰੂ ਗਰੰਥ ਦੇ ਅਨੁਸਾਰ ਜੀਵਨ ਜਲ ਵਾਲੇ ਅੰਮ੍ਰਿਤ ਦੀ ਭਾਲ ਕਰਨ ਦਾ ਸਭ ਤੋਂ ਉੱਤਮ ਸਮਾਂ ਸਵੇਰ ਦਾ ਹੈ, ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ) , ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ” (ਗੁਰੂ ਗ੍ਰੰਥ, ਪੰਨਾ 2)।[i] ਸਰਬ ਸ਼ਕਤੀਮਾਨ ਦੀ ਮਹਿਮਾ ਅਤੇ ਵਡਿਆਈ ਦੇ ਬਾਰੇ ਸੋਚਦਿਆਂ ਹੋਇਆਂ, ਜਿਸਨੂੰ ਮਨੁੱਖ ਦੀ ਸੀਮਤ ਬੁਧ ਤੋਂ ਕੋਈ ਵੀ ਨਹੀਂ ਸਮਝ ਸੱਕਦਾ, ਇੱਕ ਸਾਧਕ ਦੇ ਮਨ ਨੂੰ ਸਾਫ ਕਰਨ ਵਿੱਚ ਮਦਦ ਮਿਲਦੀ ਹੈ, ਜਿਹੜਾ ਗੰਦਗੀ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਦੇ ਮਨ ਵਿਚ ਹਉਮੈ ਦਾ ਰੋਗ ਹੈ, ਉਹ ਮਨ-ਦੇ-ਮੁਰੀਦ ਵਿਕਾਰੀ ਬੰਦੇ ਭਰਮ ਵਿਚ ਭੁੱਲੇ ਹੋਏ ਹਨ” (ਗੁਰੂ ਗ੍ਰੰਥ, ਪੰਨਾ 301)।[ii]

ਸੱਚਿਆਈ ਦੇ ਸਾਧਕ ਦਾ ਮਨ ਜਾਂ ਚੇਤਨਾ (ਸੁਰਤ) ਠੀਕ ਹੋ ਜਾਂਦੀ ਹੈ ਅਤੇ ਇਹ ਸ਼ੁੱਧ (ਖਾਲਸ) ਬਣ ਜਾਂਦੀ ਹੈ ਜਾਂ ਦੂਜੇ ਸ਼ਬਦਾਂ ਵਿੱਚ, ਉਸ ਦੇ ਮਨ ਨੇ ਹੁਣ ਪ੍ਰਭੂ ਦੀ ਕਿਰਪਾ (ਨਦਰ) ਦੇ ਸਮੁੰਦਰ ਵਿੱਚ ਇਸ਼ਨਾਨ (ਅੰਮ੍ਰਿਤ-ਧਾਰਾ) ਕਰ ਲਿਆ ਹੈ। ਇਸ ਤੋਂ ਬਾਅਦ, ਉਸ ਨੂੰ ਇਸ਼ਨਾਨ ਲਈ ਮੁਕਤੀ ਦੇਣ ਵਾਲੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਹੈ, ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ” (ਗੁਰੂ ਗ੍ਰੰਥ, ਪੰਨਾ 1328)[iii], ਉਹ ਲਗਾਤਾਰ ਇਸ ਜੀਵਨ ਜਲ ਤੋਂ ਪੀਂਦਾ ਰਹਿੰਦਾ ਹੈ, ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ” (ਗੁਰੂ ਗ੍ਰੰਥ, ਪੰਨਾ 102)।[iv] ਅੰਮ੍ਰਿਤ ਪੀਣਾ ਜਾਂ ਮਨ ਦਾ ਚਿੰਤਨ ‘ਸ਼ਬਦ’ ਦੇ ਉੱਤੇ ਹੁੰਦਾ ਹੈ, ਜਿਹੜਾ ਕਿ ਗੁਰੂ ਆਪ ਹੈ, ਅਮ੍ਰਿਤ – ਮਿੱਠਾ ਸ਼ਬਦ ਹੈ, ਅੰਮ੍ਰਿਤ – ਪ੍ਰਭੂ ਦਾ ਸ਼ਬਦ ਹੈ” (ਗੁਰੂ ਗ੍ਰੰਥ, ਪੰਨਾ 119)।[v]

ਕਿਉਂ?

ਕਿਉਂਕਿ, ਸ਼ਬਦ ਦੇ ਉੱਤੇ ਕੀਤਾ ਹੋਇਆ ਚਿੰਤਨ ਮਿੱਠਾ ਅੰਮ੍ਰਿਤ ਹੈ” (ਗੁਰੂ ਗ੍ਰੰਥ, ਪੰਨਾ 424)[vi] ਅਤੇ ਇਹ ਸਦਾ ਹੀ ਗੁਰੂ-ਪ੍ਰਸਾਦ ਦੁਆਰਾ ਦਿੱਤਾ ਜਾਂਦਾ ਹੈ, ਜੀਵਨ ਦੇਣ ਵਾਲੇ ਨਾਮ ਦਾ ਅੰਮ੍ਰਿਤ ਸਦਾ ਮੇਰੇ ਲਈ ਮਿੱਠਾ ਹੈ; ਗੁਰੂ ਦੇ ਸ਼ਬਦ ਦੇ ਦੁਆਰਾ, ਮੈਂ ਇਸ ਦਾ ਸੁਆਦ ਚੱਖਣ ਲਈ ਆਇਆ ਹਾਂ” (ਗੁਰੂ ਗ੍ਰੰਥ, ਪੰਨਾ 559)।[vii] ਸਤਿਗੁਰੂ ਦੇ ਕੋਲ ਨਾ ਕੇਵਲ ਅੰਮ੍ਰਿਤ ਹੈ, ਸਗੋਂ ਉਹ ਆਪ ਆਪਣੇ ਨਾਮ – ਅੰਮ੍ਰਿਤ ਨੂੰ ਇੱਕ ਸਾਧਕ ਦੇ ਦਿਲ ਵਿੱਚ ਰੱਖਦੇ ਹਨ, ਉਹ ਆਪ ਹੀ ਅੰਮ੍ਰਿਤ ਹੈ, ਸਤਿਗੁਰੂ ਪੂਰੇ ਜੀਵਨ ਨੂੰ ਸਫਲ ਬਣਾਉਂਦਾ ਹੈ। ਉਹ ਆਤਮਕ ਜੀਵਨ ਦੇਣ ਵਾਲੇ ਨਾਮ ਨੂੰ ਮਨ ਵਿੱਚ ਵਸਾ ਦਿੰਦਾ ਹੈ” (ਗੁਰੂ ਗ੍ਰੰਥ, ਪੰਨਾ 1184)।[viii] ਇਸ ਲਈ, ਮਨੁੱਖੀ ਜਾਤੀ ਨੂੰ ਇਸ ਅੰਮ੍ਰਿਤ ਦੇ ਕੋਲ ਆਉਣ ਲਈ ਕਿਹਾ ਗਿਆ ਹੈ, ਗੁਰੂ ਦਾ ਸ਼ਬਦ ਅੰਮ੍ਰਿਤ ਹੈ ਜਿਸਨੂੰ ਪੀਣ ਨਾਲ ਪਿਆਸ ਬੁਝ ਜਾਂਦੀ ਹੈ” (ਗੁਰੂ ਗ੍ਰੰਥ, ਪੰਨਾ 35)।[ix]

ਆਪਣੀ ਚਰਚਾ ਨੂੰ ਸੰਖੇਪ ਵਿੱਚ ਅਸੀਂ ਕੁੱਝ ਇਸ ਤਰ੍ਹਾਂ ਕਹਿ ਸੱਕਦੇ ਹਾਂ, ਅੰਮ੍ਰਿਤ ਸਤਿਗੁਰੂ ਦਾ ਹੈ, ਅਸਲ ਵਿੱਚ ਸਤਿਗੁਰੂ ਆਪ ਹੀ ਅੰਮ੍ਰਿਤ ਹੈ। ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਲਈ ਇੱਕ ਸਾਧਕ ਨੂੰ ਉਸ ਦੇ ਨੇੜੇ ਆਉਣਾ ਪੈਂਦਾ ਹੈ। ਅਮ੍ਰਿਤ ਵਿੱਚ ਨਾ ਸਿਰਫ ਮਨ ਨੂੰ ਸੁੱਧ ਕਰਨ ਦੀ, ਮੈਲ ਨੂੰ ਸਾਫ ਕਰਨ ਦੀ, ਸਗੋਂ ਇਸ ਨੂੰ ਚੰਗਾ ਕਰਨ ਦੀ ਸ਼ਕਤੀ ਵੀ ਹੈ। ਇਸੇ ਕਰਕੇ, ਇਹ ਪਰਮੇਸ਼ੁਰ ਦੀ ਵਡਿਆਈ ਅਤੇ ਅਚੰਭਿਆਂ ਉੱਤੇ ਚਿੰਤਨ ਕਰ ਸੱਕਦਾ ਹੈ। ਅਮ੍ਰਿਤ, ਨਾਲ ਹੀ ਇੱਕ ਸਾਧਕ ਨੂੰ ਉਸਦੀ ਦੁਨਿਆਵੀ ਅਤੇ ਆਤਮਿਕ ਅਵਸਥਾ ਨੂੰ ਵੀ ਵੇਖਣ ਵਿੱਚ ਵੀ ਮਦਦ ਕਰਦਾ ਹੈ ਅਤੇ ਫਿਰ ਉਸਨੂੰ ਸਤਿਗੁਰੂ ਦੇ ਸ਼ਬਦ (ਬਾਣੀ) ਦਾ ਸਿਮਰਨ ਕਰਨ ਦੇ ਯੋਗ ਬਣਾਉਂਦਾ ਹੈ ਜੋ ਕਿ ਪਰਮ ਅਨੰਦ ਭਾਵ ਸਵਰਗੀ ਅਨੰਦ ਹੈ। ਹਾਲਾਂਕਿ, ਇਹ ਸਾਨੂੰ ਕੁੱਝ ਮਹੱਤਵਪੂਰਣ ਪ੍ਰਸ਼ਨਾਂ ਦੇ ਉੱਤਰਾਂ ਨੂੰ ਲੱਭਣ ਲਈ ਪ੍ਰੇਰਿਤ ਕਰਦਾ ਹੈ, ਜੋ ਸਾਡੇ ਜੀਵਨ ਦੀ ਮੰਜਿਲ ਨੂੰ ਬਦਲ ਸੱਕਦੇ ਹਨ। ਪਰਮੇਸ਼ੁਰ ਦਾ ਸ਼ਬਦ ਕੌਣ ਹੈ? ਜੀਵਨ ਦੇਣ ਵਾਲਾ ਅੰਮ੍ਰਿਤ ਕਿਸ ਨੂੰ ਕਹਿੰਦੇ ਹਨ? ਸਤਿਗੁਰ ਦਾ ਅੰਮ੍ਰਿਤ ਕਿੱਥੋਂ ਪ੍ਰਾਪਤ ਹੋਵੇਗਾ? ਜੀਵਨ ਦੇਣ ਵਾਲਾ ਅੰਮ੍ਰਿਤ ਲੱਭਣ ਲਈ ਇੱਕ ਸਾਧਕ ਨੂੰ ਕੀ ਕਰਨ ਦੀ  ਲੋੜ ਹੋਏਗੀ? ਜਿਹੜਾ ਪਰਮ ਅਨੰਦ ਨੂੰ ਲਿਆਉਂਦਾ ਹੈ ਅਤੇ ਆਖਰ ਵਿੱਚ ਮੁਕਤੀ ਪ੍ਰਦਾਨ ਕਰਦਾ ਹੈ?

ਜੇਕਰ ਇੱਕ ਸਾਧਕ ਆਪਣੀ ਸੰਸਾਰਿਕ ਅਤੇ ਆਤਮਿਕ ਅਵਸਥਾ ਨੂੰ ਲੈ ਕੇ ਗੰਭੀਰ ਹੈ, ਤਾਂ ਉਸਨੂੰ ਗ੍ਰੰਥ ਬਾਈਬਲ ਵਿੱਚੋਂ ਉੱਤਰਾਂ ਨੂੰ ਲੱਭਣਾ ਚਾਹੀਦਾ ਹੈ, ਕਿਉਂਕਿ ਗ੍ਰੰਥ ਬਾਈਬਲ ਹੀ ਸੰਸਾਰ ਵਿੱਚ ਅਜਿਹਾ ਇਕੋ ਸ਼ਾਸ਼ਤ੍ਰ ਹੈ ਜਿਹੜਾ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਸ਼ਪੱਸ਼ਟਤਾ ਦੇ ਨਾਲ ਦਿੰਦਾ ਹੈ। ਬੀਤੇ ਸਮੇਂ ਵਿੱਚ ਹਜ਼ਾਰਾਂ ਲੋਕਾਂ ਨੇ ਇਸਤੋਂ ਉੱਤਰਾਂ ਨੂੰ ਪ੍ਰਾਪਤ ਕੀਤਾ ਹੈ ਅਤੇ ਆਪਣੇ ਜੀਵਨ ਅਤੇ ਅਤੇ ਮੰਜ਼ਲ ਨੂੰ ਬਦਲਿਆ ਹੈ। ਅਜਿਹੇ ਹੀ ਇੱਕ ਚੇਲੇ (ਸਿੱਖ) ​​ਨੇ ਉੱਤਰ ਪ੍ਰਾਪਤ ਕਰਨ ਤੋਂ ਬਾਅਦ ਕੁੱਝ ਇਸ ਤਰ੍ਹਾਂ ਕਿਹਾ, ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ (ਯੂਹੰਨਾ 6:68)। ਗ੍ਰੰਥ ਬਾਈਬਲ ਸਾਫ਼-ਸਾਫ਼ ਕਹਿੰਦਾ ਹੈ ਕਿ,

“ਆਦ ਵਿੱਚ ਸ਼ਬਦ [ਸਤਿਗੁਰੂ ਯਿਸੂ ਮਸੀਹ] ਸੀ ਅਰ ਸ਼ਬਦ [ਸਤਿਗੁਰੂ ਯਿਸੂ ਮਸੀਹ] ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ [ਸਤਿਗੁਰੂ ਯਿਸੂ ਮਸੀਹ] ਪਰਮੇਸ਼ੁਰ ਸੀ ਇਹੋ [ਸਤਿਗੁਰੂ ਯਿਸੂ ਮਸੀਹ] ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ ਸੱਭੋ ਕੁੱਝ ਉਸ [ਸਤਿਗੁਰੂ ਯਿਸੂ ਮਸੀਹ] ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ [ਸਤਿਗੁਰੂ ਯਿਸੂ ਮਸੀਹ] ਤੋਂ ਬਿਨਾ ਨਹੀਂ ਰਚੀ ਗਈ”

ਯੂਹੰਨਾ 1:1-3

ਸਤਿਗੁਰੂ ਯਿਸੂ ਮਸੀਹ ਨੇ ਇਸ ਤਰ੍ਹਾਂ ਕਿਹਾ ਹੈ,

“ਸੋ ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ”

ਮੱਤੀ 7:24

ਇੱਥੇ ਘਰ ਇੱਕ ਸਾਧਕ ਦੇ ਜੀਵਨ ਨੂੰ ਦਰਸਾਉਂਦਾ ਹੈ ਜੋ ਆਪਣੇ ਜੀਵਨ ਵਿੱਚ ਤੂਫਾਨ ਆਉਣ ‘ਤੇ ਵੀ ਨਹੀਂ ਡਰਦਾ ਹੈ ਕਿਉਂਕਿ ਉਸ ਨੇ ਪਹਿਲਾਂ ਹੀ ਸ਼ਾਂਤੀ (ਚੈਨ) ਅਤੇ ਅਨੰਦ (ਪਰਮ ਅਨੰਦ) ਨੂੰ ਪ੍ਰਾਪਤ ਕਰ ਲਿਆ ਹੈ। ਉਹ ਪਹਿਲਾਂ ਹੀ ਸਥਿਰਤਾ ਅਤੇ ਅਡੋਲਤਾ ਦੀ ਅਵਸਥਾ ਦੇ ਵਿੱਚ ਹੈ। ਕੋਈ ਵੀ ਹੁਣ ਉਸ ਦੇ ਵਿਕਾਸ ਵਿੱਚ ਰੁਕਾਵਟ ਨਹੀਂ ਬਣ ਸੱਕਦਾ, ਕਿਉਂਕਿ ਉਸ ਦੀਆਂ ਜੜ੍ਹਾਂ ਅੰਮ੍ਰਿਤ ਦੇ ਸੋਮੇ ਵਿੱਚ ਲਗੀਆਂ ਹੋਇਆਂ ਮਿਲਦੀਆਂ ਹਨ। ਇਸੇ ਲਈ ਸਤਿਗੁਰ ਯਿਸੂ ਮਸੀਹ ​​ਦੇ ਇੱਕ ਚੇਲੇ (ਸਿੱਖ) ਨੇ ਜੀਵਨ ਦੇ ਇਸ ਅੰਮ੍ਰਿਤ ਵਿੱਚ ਚੁੱਭੀ ਲਾਉਣ ਤੋਂ ਬਾਅਦ ਮਨ ਦੀ ਅਵਸਥਾ ਬਾਰੇ ਕੁੱਝ ਇਸ ਤਰ੍ਹਾਂ ਲਿਖਿਆ ਹੈ,ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ (ਫ਼ਿਲਿੱਪੀਆਂ 4:7).

ਇੱਕ ਵਾਰ ਜਦੋਂ ਸਤਿਗੁਰੂ ਯਿਸੂ ਮਸੀਹ ਪਰਮੇਸ਼ੁਰ ਦੇ ਬਾਰੇ ਚਰਚਾ (ਬ੍ਰਹਮ ਗਿਆਨੁ) ਕਰ ਰਹੇ ਸਨ, ਤਾਂ ਉਹਨਾਂ ਨੇ ਕੁੱਝ ਇੰਝ ਕਿਹਾ ਕਿ,“ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ! ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ”

ਯੂਹੰਨਾ 7:37-38

ਉਹ ਹਰੇਕ ਸਾਧਕ ਨੂੰ ਸੱਦਾ ਦਿੰਦੇ ਹਨ, ਜਿਸਦਾ ਮਨ ਨਿਰਾਸ਼ਾ ਹੈ, ਜਿਸਦਾ ਮਨ ਟੁੱਟਿਆ ਹੋਇਆ ਹੈ, ਜੋ ਇਕੱਲੇ ਛੱਡਿਆ ਹੋਇਆ ਮਹਿਸੂਸ ਕਰਦਾ ਹੈ, ਜੋ ਸੋਚਦਾ ਹੈ ਕਿ ਉਹ ਤਿਆਗ ਦਿੱਤਾ ਗਿਆ ਹੈ ਜਾਂ ਕੋਈ ਵੀ ਉਸ ਦੀ ਪਰਵਾਹ ਨਹੀਂ ਕਰਦਾ। ਉਹ ਉਨ੍ਹਾਂ ਨੂੰ ਆਪਣੇ  ਕੋਲ ਰਹਿਣ ਲਈ ਸੱਦਾ ਦਿੰਦਾ ਹੈ ਜਾਂ ਆਪਣੀ ਨਦੀ ਤੋਂ ਵੱਗਣ ਵਾਲੇ ਅੰਮ੍ਰਿਤ ਵਿੱਚੋਂ ਪੀਣ ਲਈ ਸੱਦਾ ਦਿੰਦਾ ਹੈ। ਇੱਕ ਸਾਧਕ ਨੂੰ ਇਸ ਗੱਲ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਉਸਦੇ ਕੋਲ ਭਾਰ ਦੀ ਇੱਕ ਗਠੜੀ ਨੂੰ ਲੈ ਕੇ ਆ ਰਿਹਾ ਯਾ ਰਹੀ ਹੈ ਅਤੇ ਇਹ ਗਠੜੀ ਸੰਸਾਰ ਅਤੇ ਸੰਸਾਰਿਕ ਇੱਛਾਵਾਂ ਦੀ ਹੈ, ਜੋ ਉਸ ਨੂੰ ਸਤਾਉਂਦੀਆਂ ਹਨ, ਜਿਹੜਾ ਜਿਹੜਾ ਜੀਵ (ਜਗਤ ਵਿਚ) ਦਿੱਸ ਰਿਹਾ ਹੈ, ਹਰੇਕ ਕਿਸੇ ਨ ਕਿਸੇ ਰੋਗ ਵਿਚ ਫਸਿਆ ਹੋਇਆ ਹੈ” (ਗੁਰੂ ਗ੍ਰੰਥ, ਪੰਨਾ 1140)।[x] ਪਰ ਇਹ ਅਵਸਥਾ ਉਦੋਂ ਉਲਟ ਹੋ ਜਾਂਦੀ ਹੈ ਜਦੋਂ ਇੱਕ ਸਾਧਕ ਸਤਿਗੁਰੂ ਯਿਸੂ ਮਸੀਹ ਦੇ ਕੋਲ ਆਉਂਦਾ ਹੈ ਕਿਉਂਕਿ ਸਤਿਗੁਰੂ ਯਿਸੂ ਮਸੀਹ ਨੇ ਕਿਹਾ ਹੈ ਕਿ,

“ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ । ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ । ਜਿਸ ਤਰਾਂ ਸੰਸਾਰ ਦਿੰਦਾ ਹੈ ਮੈਂ ਉਸ ਤਰਾਂ ਤੁਹਾਨੂੰ ਨਹੀਂ ਦਿੰਦਾ ਹਾਂ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ” (ਯੂਹੰਨਾ 14:27), ਉਸਨੇ ਅੱਗੇ ਕਿਹਾ ਹੈ ਕਿ, “ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਸਲਾਂ ਰੱਖੋਂ, ਮੈਂ ਜਗਤ ਨੂੰ ਜਿੱਤ ਲਿਆ ਹੈ”

ਯੂਹੰਨਾ 16:33

ਇਸ ਲਈ, ਜਿਸ ਵੇਲੇ ਇੱਕ ਸਾਧਕ ਸਤਿਗੁਰੂ ਯਿਸੂ ਮਸੀਹ ਦੇ ਜੀਵਨ ਦੇਣ ਵਾਲੇ ਅੰਮ੍ਰਿਤ ਦੀ ਨਦੀ ਵਿੱਚ ਚੁੱਭੀ ਲੈ ਲੈਂਦਾ ਹੈ, ਉਸੇ ਵੇਲੇ ਉਸਦਾ ਮਨ ਪਰਮ ਅਨੰਦ ਨਾਲ ਭਰ ਜਾਂਦਾ ਹੈ ਜਾਂ ਦੂਜੇ ਸ਼ਬਦਾਂ ਵਿੱਚ, ਸਵਰਗੀ ਅਨੰਦ ਅਤੇ ਸ਼ਾਂਤੀ (ਸੱਚਖੰਡ-ਦਾ-ਅਨੰਦ) “ਇਸ ਕਰਕੇ ਮੇਰਾ ਦਿਲ ਅਨੰਦ ਹੋਇਆ ਅਤੇ ਮੇਰੀ ਰੂਹ ਨਿਹਾਲ ਹੋਈ, ਮੇਰਾ ਸਰੀਰ ਵੀ ਚੈਨ ਵਿੱਚ ਵੱਸੇਗਾ” (ਜ਼ਬੂਰਾਂ ਦੀ ਪੋਥੀ 16:9)। ਉਹ ਖੁਸ਼ੀ ਵਿੱਚ ਪੁਕਾਰ ਉੱਠਦਾ ਹੈ, ਯਹੋਵਾਹ (ਅਕਾਲ ਪੁਰਖ) ਦਾ ਅਨੰਦ . . . ਬਲ ਹੈ (ਨਹਮਯਾਹ 8:9-10)। ਇੱਕ ਸਾਧਕ ਦੀ ਪੂਰੀ ਸ਼ਖਸੀਅਤ ਬਦਲ ਜਾਂਦੀ ਹੈ ਅਤੇ ਉਹ ਨਵਾਂ ਬਣ ਜਾਂਦਾ ਹੈ, ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਓਹ ਨਵੀਆਂ ਹੋ ਗਈਆਂ ਹਨ (2 ਕੁਰਿੰਥੀਆਂ 5:17)। ਉਹ ਹੁਣ ਇਸ ਧਰਤੀ ਤੋਂ ਸੰਬੰਧਿਤ ਨਹੀਂ ਹੈ (ਯੂਹੰਨਾ 15:19; ਫ਼ਿਲਿੱਪੀਆਂ 3:20)। ਅਸਲ ਵਿੱਚ ਉਹ ਪਰਮ ਅਨੰਦ (ਸਹਿਜ-ਭਾਵ) ਜਾਂ ਮੁਕਤੀ (ਜੀਵਨ-ਮੁਕਤਾ) ਦੀ ਟੀਸੀ ਨੂੰ ਛੂਹ ਲੈਂਦਾ ਹੈ, ਕਿਉਂਕਿ ਉਹ ‘ਪਰਮੇਸ਼ੁਰ ਦੇ ਵਿੱਚ ਵਾਸ ਕਰਦਾ ਹੈ’ (ਯੂਹੰਨਾ 15:4)। ਉਹ ਆਪਣੀ-ਇੱਛਿਆ ਉੱਤੇ ਚਲੱਣ ਵਾਲੇ ਵਿਅਕਤੀ (ਮਨਮੁਖ) ਤੋਂ ਅਜਿਹੇ ਵਿਅਕਤੀ ਵਿੱਚ ਤਬਦੀਲ ਹੋ ਜਾਂਦਾ ਹੈ ਜਿਹੜਾ ‘ਗੁਰੂ ਦੀ ਸ਼ਖਸੀਅਤ’ ਵਿਚੋਂ ਨਿਕਲਦਾ ਹੈ ਜਾਂ ਅਜਿਹੇ ਵਿਅਕਤੀ ਵਿੱਚ ਜਿਸਦੇ ਕੋਲ ਗੁਰੂ (ਗੁਰਮੁਖ) ਦਾ ਚਰਿਤਰ ਜਾਂ ਸ਼ਖਸੀਅਤ ਹੁੰਦੀ ਹੈ।

ਇਸ ਤਰ੍ਹਾਂ, ਸਤਿਗੁਰੂ ਯਿਸੂ ਮਸੀਹ ਦੇ ਸੱਦੇ ਦਾ ਅਣਆਗਿਆਕਾਰ ਹੋਣਾ ਆਪਣੇ ਆਪ ਨੂੰ ਮੂਰਖ ਬਣਾਉਣਾ ਹੈ ਕਿਉਂਕਿ “ਹੇ ਨਾਨਕ, ਆਤਮਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਸਦਾ ਅਨੰਦ ਦੇਣ ਵਾਲਾ ਹੁੰਦਾ ਹੈ। ਨਾਮ ਅੰਮ੍ਰਿਤ ਪੀਣ ਨਾਲ ਸਾਰੀ ਭੁੱਖ ਮਿਟ ਜਾਂਦੀ ਹੈ” (ਗੁਰੂ ਗ੍ਰੰਥ, ਪੰਨਾ 119),[xi] ਅਤੇ ਕੇਵਲ ਸਤਿਗੁਰੂ ਯਿਸੂ ਮਸੀਹ ਹੀ ਸ਼ਾਂਤੀ ਅਤੇ ਅਨੰਦ ਨੂੰ ਲਿਆ ਸੱਕਦੇ ਹਨ,

“ਸੱਚਾ ਗੁਰੂ, ਅੰਮ੍ਰਿਤ ਦਾ ਸਰੋਵਰ ਹੈ; ਇਸ ਵਿੱਚ ਇਸ਼ਨਾਨ ਕਰਨ ਨਾਲ ਮਨ ਵਿਚੋਂ ਸਾਰੀ ਮੈਲ ਦੂਰ ਹੋ ਜਾਂਦੀ ਹੈ”[xii]

ਗੁਰੂ ਗ੍ਰੰਥ, ਪੰਨਾ 113

[i] ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥

[ii] ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥

[iii] ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥

[iv] ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥

[v] ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥

[vi] ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥

[vii] ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥

[viii] ਗੁਰਿ ਪੂਰੈ ਸਭੁ ਪੂਰਾ ਕੀਆ ॥ ਅੰਮ੍ਰਿਤ ਨਾਮੁ ਰਿਦ ਮਹਿ ਦੀਆ ॥੧॥ ਰਹਾਉ ॥

[ix] ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥

[x] ਜੋ ਜੋ ਦੀਸੈ ਸੋ ਸੋ ਰੋਗੀ ॥

[xi] ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥

[xii] ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ ॥

Leave a Reply

Your email address will not be published. Required fields are marked *