10. ਸ਼ਬਦ, ਬਾਣੀ ਗੁਰੂ ਹੈ, ਅਤੇ ਗੁਰੂ ਬਾਣੀ ਹੈ

ਸੁਣਨਾ ਨਾ ਸਿਰਫ ਇੱਕ ਕਲਾ ਹੈ, ਸਗੋਂ ਪਰਮੇਸ਼ੁਰ ਵੱਲੋਂ ਇੱਕ ਦਾਤ ਵੀ ਹੈ। ਸੁਣਨ ਨੂੰ ਦੂਜੇ ਸ਼ਬਦਾਂ ਵਿੱਚ ਇੰਝ ਵੀ ਕਿਹਾ ਜਾ ਸੱਕਦਾ ਹੈ ਕਿ ਕਿਸੇ ਵਿਅਕਤੀ ਦੇ ਸ਼ਬਦਾਂ ਨੂੰ ਬੜੇ ਧਿਆਨ ਨਾਲ ਸੁਣਨਾ। ਲੋਕ ਵੱਖ-ਵੱਖ ਪੱਧਰਾਂ ‘ਤੇ ਦੂਜਿਆਂ ਦੀ ਸੁਣਦੇ ਹਨ। ਕੁੱਝ ਤਰਕ ਨਾਲ ਸੁਣਦੇ ਹਨ, ਕੁੱਝ ਆਲੋਚਨਾਤਮਕ ਰਵੱਈਏ ਨਾਲ, ਕੁੱਝ ਸਹਿਯੋਗ ਕਰਨ ਵਾਲੇ ਢੰਗ ਨਾਲ ਸੁਣਦੇ ਹਨ, ਪਰ ਕੁੱਝ ਸ਼ਬਦਾਂ ਨੂੰ ਸਵੀਕਾਰ ਕਰਨ ਦੇ ਨਾਲ, ਇਹ ਕਹਿਣਾ ਵਧੇਰੇ ਯੋਗ ਹੈ ਕਿ ਕੁੱਝ ਲੋਕ ਪਿਆਰ ਭਰੇ ਵਿਵਹਾਰ ਨਾਲ ਸੁਣਦੇ ਹਨ। ਆਕਸਫੋਰਡ ਲਿਵਿੰਗ ਡਿਕਸ਼ਨਰੀ ਨੇ ਸਪੱਸ਼ਟ ਤੌਰ ‘ਤੇ ਸੁਣਨ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ ਕਿ ‘ਸੁਣਨ ਦਾ ਅਰਥ ਧੁਨ ਜਾਂ ਕਿਸੇ ਕੰਮ ਵੱਲ ਧਿਆਨ ਦੇਣਾ ਹੁੰਦਾ ਹੈ।[i] ਇਸ ਲਈ, ਸੁਣਨਾ ਵਧੇਰੇ ਮਹੱਤਵਪੂਰਣ ਹੋ ਜਾਂਦਾ ਹੈ ਕਿਉਂਕਿ ਇਹ ਸੁਣਨ ਵਾਲੇ ਦੀ ਸ਼ਖਸੀਅਤ ਨੂੰ ਹੀ ਤਬਦੀਲ ਕਰ ਦਿੰਦਾ ਹੈ। ਹਿੰਦੂ ਧਰਮ ਵਿੱਚ ਮੁੱਢਲੇ ਧਰਮ ਗ੍ਰੰਥ ਦੀ ਕਲਪਨਾ ਕੁੱਝ ਇਸ ਤਰ੍ਹਾਂ ਕੀਤੀ ਗਈ ਹੈ ਕਿ ਵੇਦਾਂ ਦੇ ਸ਼ਬਦ ਨੂੰ ਸਿੱਧੇ ਰਿਸ਼ੀਆਂ (ਮੁਨੀਆਂ) ਨੇ ਸੁਣਿਆ ਸੀ। ਸ਼ਬਦ ਵੇਦ ਦਾ ਅਰਥ ਹੀ “ਜੋ ਸੁਣਿਆ ਗਿਆ” (ਸ਼ਰੂਤੀ) ਤੋਂ ਹੈ।

ਸੁਣਨ ਜਾਂ ਸੁਣਨਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਸਾਧਕ ਜਾਂ ਖੋਜੀ ਨੂੰ ਸੁਣਨ ਅਤੇ ਜੋ ਕੁੱਝ ਬੋਲਿਆ ਗਿਆ ਹੈ, ਉਸ ਉੱਤੇ ਧਿਆਨ ਦੇਣ ਲਈ ਸੱਦਾ ਦਿੰਦੇ ਹੈ। ਇਹ ਨੋਟ ਕਰਨਾ ਅੱਤ ਮਹੱਤਵਪੂਰਨ ਹੈ ਕਿ ਗੁਰੂ ਗ੍ਰੰਥ ਗੁਰੂ ਦੇ ਸ਼ਬਦਾਂ (ਬਾਣੀ) ਵੱਲ ਧਿਆਨ ਦੇਣ ‘ਤੇ ਬਹੁਤ ਜਿਆਦਾ ਜ਼ੋਰ ਦਿੱਤਾ ਗਿਆ ਹੈ। ਇਸਦਾ ਕਾਰਨ ਇਹ ਹੈ ਕਿ ਸ਼ਬਦ ਨੂੰ ਹੀ ਗੁਰੂ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਸ਼ਬਦ, ਬਾਣੀ ਗੁਰੂ ਹੈ, ਅਤੇ ਗੁਰੂ ਬਾਣੀ ਹੈ। ਬਾਣੀ ਵਿੱਚ ਜੀਵਨ ਦੇਣ ਵਾਲਾ ਅੰਮ੍ਰਿਤ ਹੈ (ਗੁਰੂ ਗ੍ਰੰਥ, ਪੰਨਾ 982)।[ii] ਉਸਦੇ ਸ਼ਬਦਾਂ ਵਿੱਚ, ਆਤਮਕ ਜੀਵਨ ਦਾ ਜਲ ਹੈ, ਅਰਥਾਤ ਅੰਮ੍ਰਿਤ ਹੈ, ਇਸ ਲਈ, ਗੁਰੂ ਗ੍ਰੰਥ ਸਚਿਆਈ ਦੇ ਇੱਕ ਸਾਧਕ ਨੂੰ ਗੁਰੂ ਦੇ ਸ਼ਬਦਾਂ ਵੱਲ ਇਸ ਤਰਾਂ ਧਿਆਨ ਦੇਣ ਲਈ ਕਹਿੰਦੇ ਹਨ ਕਿ ਜੋ ਕੁੱਝ ਵੀ ਕਿਹਾ ਜਾ ਰਿਹਾ ਹੈ ਉਸਨੂੰ ਸਪੱਸ਼ਟ ਤੌਰ ਤੇ ਸਮਝਿਆ ਜਾਣਾ ਚਾਹੀਦਾ ਹੈ। ਨਤੀਜੇ ਵੱਜੋਂ ਇੱਕ ਸਾਧਕ ਦੀ ਚੇਤਨਾ (ਸੁਰਤ) ਜਾਂ ਮਨ (ਸੋਚ) ਜਾਗ ਜਾਂਦਾ ਹੈ ਅਤੇ ਉਹ ਇੱਕ ਸਿਧ ਪੁਰਸ਼ (ਸਾਬਤ) ਬਣ ਜਾਂਦਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਇੱਕ ਮੋਖ ਪ੍ਰਾਪਤ ਵਿਅਕਤੀ (ਜੀਵਨ ਮੁਕਤ) ਬਣ ਜਾਂਦਾ ਹੈ।

ਕਿਉਂਕਿ ਹੁਣ ਸੱਚਿਆਈ ਦੀ ਭਾਲ ਕਰਨ ਵਾਲੇ ਸਾਧਕ ਨੇ ਗੁਰੂ ਦੇ ਇਲਾਹੀ ਸ਼ਬਦ ਨੂੰ ਸੁਣ ਲਿਆ ਹੈ, ਜੋ (ਮੂਲ ਪੁਰਖ, ਆਦਿ ਪੁਰਖ, ਸਤਿ ਪੁਰਖ, ਪੂਰਨ ਪੁਰੱਖ) ਇਸ ਸੰਸਾਰ ਵਿੱਚ ਪਰਮੇਸ਼ੁਰ ਤੋਂ ਆਇਆ ਹੈ, ਇਸ ਲਈ ਉਹ ਇੱਕ ਮੁਕਤੀ ਪ੍ਰਾਪਤ ਵਿਅਕਤੀ (ਜੀਵਨ ਮੁਕਤ), ਰਿਸ਼ੀ (ਸਿੱਧ), ਇੱਕ ਅਧਿਆਤਮਿਕ ਮਾਰਗ ਦਰਸ਼ਕ (ਗੁਰੂ), ਇੱਕ ਅਧਿਆਪਕ (ਨਾਥ) ਅਤੇ ਇੱਕ ਦੇਵਤਾ (ਸੂਰ) (ਗੁਰੂ ਗ੍ਰੰਥ, ਪੰਨਾ. 2)[iii] ਤੋਂ ਸਬੰਧਤ ਨਵੇਂ ਗੁਣਾਂ ਨੂੰ ਪ੍ਰਾਪਤ ਕਰਦਾ ਹੈ। ਕਿਉਂਕਿ ਇਹੀ ਉਹ ਅਸਥਾਨ ਹੈ, ਜਿੱਥੇ ਸੁਣਨ ਵਿੱਚ ਮੁਕਤੀ ਲੁਕੀ ਹੋਈ ਹੈ, ਜੇ ਉਸਦਾ ਨਿਮਰ ਸੇਵਕ ਵਿਸ਼ਵਾਸ ਕਰਦਾ ਹੈ ਅਤੇ ਗੁਰੂ ਦੇ ਸ਼ਬਦਾਂ ਦੇ ਅਨੁਸਾਰ ਕੰਮ ਕਰਦਾ ਹੈ, ਤਾਂ ਗੁਰੂ ਉਸ ਦੇ ਸਰੀਰ ਤੋਂ ਉਸਨੂੰ ਮੁਕਤੀ ਪ੍ਰਦਾਨ ਕਰਦਾ ਹੈ” (ਗੁਰੂ ਗ੍ਰੰਥ, ਪੰਨਾ. 982)।[iv] ਇਸ ਤਰ੍ਹਾਂ, ਗੁਰੂ ਦੇ ਸ਼ਬਦਾਂ ਨੂੰ ਸੁਣਦਿਆਂ, ਸੱਚਿਆਈ ਦੀ ਭਾਲ ਕਰਨ ਵਾਲਾ ਜਨਮ-ਮਰਨ ਦੇ ਚੱਕਰ ਵਿਚੋਂ ਬਾਹਰ ਨਿਕਲ ਜਾਂਦਾ ਹੈ। ਉਸ ਦਾ ਅੰਦਰੂਨੀ ਮਨੁੱਖ ਨਵੇਂ ਜੀਉਂਣ ਨਾਲ ਖਿੜ ਪੈਂਦਾ ਹੈ। ਹੁਣ ਉਹ ਆਪਣੇ ਪਾਪਾਂ ਤੋਂ ਆਜਾਦ ਹੈ। ਸੁਣਨ ਦੁਆਰਾ, ਸੱਚਿਆਈ ਦੀ ਭਾਲ ਕਰਨ ਵਾਲਾ ਦੇਵਤਿਆਂ (ਜੀਵਨ ਮੁਕਤ) ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।

ਗੁਰੂ ਗ੍ਰੰਥ ਵਿੱਚ ਅੱਗੇ ਕੁੱਝ ਇੰਝ ਕਿਹਾ ਗਿਆ ਹੈ ਕਿ ਸੱਚਿਆਈ ਦੀ ਭਾਲ ਕਰਨ ਵਾਲਾ ਜਿਹੜਾ ਸਾਧਕ ਗੁਰੂ ਦੇ ਸ਼ਬਦਾਂ ਨੂੰ ਧਿਆਨ ਨਾਲ ਸੁਣਦਾ ਹੈ, ਤਾਂ ਉਸਨੂੰ ਆਪਣੀ ਮੁਕਤੀ ਲਈ ਅਰਦਾਸਾਂ ਕਰਨ ਅਤੇ ਧਾਰਮਿਕ ਰਸਮਾਂ ਨੂੰ ਪੂਰਿਆਂ ਕਰਨ ਦੇ ਲਈ ਇਸ਼ਨਾਨ ਕਰਨ ਲਈ ਤੀਰਥ ਯਾਤਰਾਵਾਂ ‘ਤੇ ਜਾਣ ਦੀ ਲੋੜ ਨਹੀਂ ਹੁੰਦੀ। ਬਾਣੀ ਦੇ ਸੁਣਨੇ ਨੇ ਗੁਰੂਆਂ ਦੇ ਵਿਚਾਰਾਂ ਵਿੱਚ ਵੱਡੀ ਥਾਂ ਨੂੰ ਪ੍ਰਾਪਤ ਕੀਤਾ ਹੈ। ਇਹ ਕਿਸੇ ਵੀ ਧਾਰਮਿਕ ਰਸਮ ਅਤੇ ਰਿਵਾਜ ਜਿਵੇਂ ਕਿ ਇਸ਼ਨਾਨ, ਪੂਜਾ ਪਾਠ ਅਤੇ ਅਜਿਹੇ ਆਚਰਣ ਦੀ ਤੁਲਨਾ ਵਿੱਚ ਪਹਿਲੀ ਥਾਂ ‘ਤੇ ਆਉਂਦਾ ਹੈ। ਇਸ ਤੋਂ ਇਲਾਵਾ, ਗੁਰੂ (ਬਾਣੀ) ਦੇ ਸ਼ਬਦਾਂ ਵਿੱਚ ਇੱਕ ਵਿਅਕਤੀ ਦੇ ਜੀਵਨ ਨੂੰ ਬਦਲਣ ਦੀ ਤਾਕਤ ਹੈ ਤਾਂ ਜੋਂ ਸੱਚਿਆਈ ਦੀ ਭਾਲ ਕਰਨ ਵਾਲਾ ਸਾਧਕ ਸੱਚਿਆਈ, ਗਿਆਨ ਨਾਲ ਭਰਪੂਰ ਹੋ ਜਾਵੇ। “ਸੱਚਿਆਈ, ਸੰਤੋਖ ਅਤੇ ਅਧਿਆਤਮਕ ਗਿਆਨ ਨੂੰ ਸੁਣਨਾ ਸੁਣਦਿਆਂ ਸੁਣਦਿਆਂ ਹੀ ਤੂੰ ਛਿਆਠ ਤਰ੍ਹਾਂ ਦੀ ਤੀਰਥ ਯਾਤਰਾਵਾਂ ਨੂੰ ਪੂਰਿਆਂ ਕਰ ਲੈਂਦਾ ਹੈਂ” (ਗੁਰੂ ਗ੍ਰੰਥ, ਪੰਨਾ. 3)।[v] ਇਸ ਤਰ੍ਹਾਂ, ਸੁਣਨ ਨੂੰ ਇੱਕ ਅਜਿਹਾ ਮਾਰਗ ਮੰਨਿਆ ਜਾਂਦਾ ਹੈ, ਜੋ ਸੱਚ ਦੀ ਭਾਲ ਕਰਨ ਵਾਲੇ ਨੂੰ ਮੁਕਤੀ ਅਤੇ ਅਨੰਦ ਦੇ ਰਾਹ ਵੱਲ ਲੈ ਜਾਂਦਾ ਹੈ, ਸਹਿਜ ਭਾਵ ਨਾਲ ਸੁਣਨਾ ਧਿਆਨ ਦੇ ਤੱਤ ਨੂੰ ਸਮਝ ਲੈਂਦੇ ਹੈ ਹੇ ਨਾਨਕ, ਭਗਤ ਸਦਾ ਅਨੰਦ ਵਿੱਚ ਰਹਿੰਦਾ ਹੈ।” (ਗੁਰੂ ਗ੍ਰੰਥ, ਪੰਨਾ. 3)[vi]

ਇਸ ਤੋਂ ਇਲਾਵਾ, ਜੇ ਸੱਚਿਆਈ ਨੂੰ ਭਾਲਣ ਵਾਲੇ ਨੂੰ ਮਨ ਦੀ ਸ਼ਾਂਤੀ ਦੀ ਲੋੜ ਹੈ, ਤਾਂ ਸੁਣਨ ਦੇ ਮਾਰਗ ‘ਤੇ ਚੱਲਣਾ ਜ਼ਰੂਰੀ ਹੈ, ਸੁਣਨ ਨਾਲ ਸ਼ਾਂਤੀ ਆਉਂਦੀ ਹੈ, ਸੁਣਨ ਨਾਲ ਹੀ ਸੱਚਿਆਈ ਦੀ ਖੋਜ ਕਰਨ ਵਾਲੇ ਦੇ ਮਨ ਵਿੱਚ ਸ਼ਾਂਤੀ ਆਉਂਦੀ ਹੈ। ਸੁਣਨ ਦੀ ਟੀਸੀ ‘ਤੇ ਮੁਕਤੀ ਜਾਂ ਮੋਖ ਵਿੱਚ ਮਿਲਦੀ ਹੈ।

“ਨਾਮ ਸੁਣਨਾ ਮਨ ਖੁਸ਼ ਹੁੰਦਾ ਹੈ… ਇਹ ਸ਼ਾਂਤੀ ਅਤੇ ਸਿਥਰਤਾ ਨੂੰ ਲਿਆਉਂਦਾ ਹੈ। ਸੁਣਨਾ ਮਨ ਨੂੰ ਸੰਤੁਸ਼ਟ ਕਰ ਦਿੰਦਾ ਹੈ, ਅਤੇ ਸਾਰਾ ਦੁੱਖ ਦੂਰ ਹੋ ਜਾਂਦਾ ਹੈ। ਸੁਣਨ ਨਾਲ ਇੱਕ ਵਿਅਕਤੀ ਪ੍ਰਸਿੱਧ ਹੋ ਜਾਂਦਾ ਹੈ ਇਹ ਪਰਤਾਪ ਨਾਲ ਭਰੀ ਮਹਾਨਤਾ ਨੂੰ ਲਿਆਉਂਦਾ ਹੈ ਹਰ ਤਰ੍ਹਾਂ ਦੀ ਇੱਜ਼ਤ ਅਤੇ ਮਾਣ ਨੂੰ ਪ੍ਰਾਪਤ ਕਰਦਾ ਹੈ ਮੁਕਤੀ ਪ੍ਰਾਪਤ ਹੁੰਦੀ ਹੈ” [vii]

ਗੁਰੂ ਗ੍ਰੰਥ, ਪੰਨਾ. 1240

ਇਸ ਲਈ, ਗੁਰੂ ਦੇ ਸ਼ਬਦ (ਬਾਣੀ) ਸਿਰਫ ਪਾਪਾਂ ਨੂੰ ਹੀ ਦੂਰ ਨਹੀਂ ਕਰਦੇ, ਸਗੋਂ ਬੁਰਾਈਆਂ ਨੂੰ ਵੀ ਦੂਰ ਕਰਦੇ ਹਨ, “ਗੁਰੂ ਦਾ ਸ਼ਬਦ ਲੱਖਾਂ ਪੁਰਾਣੇ ਕਰਮਾਂ ਨੂੰ ਮਿਟਾਉਂਦਾ ਹੈ” (ਗੁਰੂ ਗ੍ਰੰਥ, ਪੰਨਾ 1195)।[viii]

ਸੱਚਿਆਈ ਦੀ ਖੋਜ ਕਰਨ ਵਾਲੇ ਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਗੁਰੂ ਦੇ ਸ਼ਬਦ (ਬਾਣੀ) ਉਸਦੇ ਮਨ ਵਿੱਚ ਸਪੱਸ਼ਟ ਸਮਝ ਨੂੰ ਲਿਆਉਂਦੀ ਹੈ, ਕਬੀਰ ਜੀ ਕਹਿੰਦੇ ਹਨ ਕਿ ਮੈਂ ਖੋਜ ਲਿਆ ਹੈ ਕਿ ਗੁਰੂ, ਜਿਸਦਾ ਨਾਮ ਸਪੱਸ਼ਟ ਸਮਝ ਹੈ (ਗੁਰੂ ਗ੍ਰੰਥ, ਪੰਨਾ 793)।[ix] ਕਿਉਂਕਿ, ਮੁਕਤੀ ਹਮੇਸ਼ਾ ਸੁਭਾਵਿਕ ਅਰਥਾਂ ਵਿੱਚ ਸੁਣਨ ਦੇ ਦੁਆਰਾ ਪ੍ਰਾਪਤ ਕੀਤਾ ਜਾਂਦੀ ਹੈ “ਪਰ ਮੁਕਤੀ ਸਮਝ ਨੂੰ ਸਿੱਖਣ ਤੋਂ ਬਗੈਰ ਨਹੀਂ ਆਉਂਦੀ” (ਗੁਰੂ ਗ੍ਰੰਥ, ਪੰਨਾ. 903),[x] ਇਹ ਸੱਚ ਹੈ ਕਿ ਬਹੁਤ ਵਾਰੀ ਗੁਰੂ (ਬਾਣੀ) ਦੇ ਸ਼ਬਦ ਸਮਝ ਤੋਂ ਪਰੇ ਹੁੰਦੇ ਹਨ ਕਿਉਂਕਿ ਇਸਦੇ ਵਿੱਚ ਸਰਬ ਸ਼ਕਤੀਮਾਨ ਪਰਮੇਸ਼ੁਰ (ਅਕਾਲ ਪੁਰਖ) ਦੀ ਮਹਿਮਾ, ਮਹਾਨਤਾ ਅਤੇ ਵਡਿਆਈ ਸ਼ਾਮਲ ਹੈ, ਫਿਰ ਵੀ ਸਪਸ਼ਟ ਤੌਰ ਤੇ ਸਮਝਣ ਲਈ, ਇੱਕ ਵਿਅਕਤੀ ਦੇ ਮਨ ਉੱਤੇ ਉਨ੍ਹਾਂ ਸ਼ਬਦਾਂ ਦਾ ਪ੍ਰਕਾਸ਼ ਚਮਕਣਾ ਜ਼ਰੂਰੀ ਹੈ, ਸ਼ਬਦ ਉਸਦਾ ਗੁਰੂ ਅਤੇ ਆਤਮਿਕ ਅਧਿਆਪਕ ਹੈ, ਉਹ ਬੇਅੰਤ ਅਤੇ ਅਟੱਲ ਹੈ; ਸ਼ਬਦਾਂ ਤੋਂ ਬਗੈਰ, ਸੰਸਾਰ ਪਾਗਲ ਹੈ” (ਗੁਰੂ ਗ੍ਰੰਥ, ਪੰਨਾ. 635)।[xi]

ਇਹੋ ਜਿਹੀ ਇੱਛਿਆ ਕੀਤੀ ਗਈ ਹੈ ਕਿ ਸੱਚਿਆਈ ਦੀ ਭਾਲ ਕਰਨ ਵਾਲੇ ਨੂੰ ਇੱਕ ਅਜਿਹੇ ਗੁਰੂ ਨੂੰ ਲੱਭਣਾ ਚਾਹੀਦਾ ਹੈ, ਜਿਸਦੇ ਦੁਆਰਾ ਨਾ ਸਿਰਫ ਪਾਪ ਦੂਰ ਕੀਤੇ ਜਾਂਦੇ ਹਨ, ਸਗੋਂ ਇੱਕ ਵਿਅਕਤੀ ਨੂੰ ਮੁੜ ਜਨਮ-ਮਰਨ (ਭਵ-ਸਾਗਰ) ਦੇ ਚੱਕਰ ਵਿੱਚ ਵਾਪਸ ਜਾਣ ਦੀ ਲੋੜ ਨਹੀਂ ਪੈਂਦੀ,

“ਅਜਿਹੇ ਗੁਰੂ ਨੂੰ ਧਾਰਨ ਕਰ ਕਿ ਦੂਜੀ ਵਾਰ ਗੁਰੂ ਨੂੰ ਧਾਰਨ ਕਰਨ ਦੀ ਲੋੜ ਨਾ ਪਵੇ; ਅਜਿਹੀ ਅਵਸਥਾ ਵਿੱਚ ਵਾਸ ਕਰ, ਕਿ ਤੈਨੂੰ ਕਿਸੇ ਹੋਰ ਅਸਵਥਾ ਵਿੱਚ ਵਾਸ ਹੀ ਨਾ ਕਰਨ ਪਵੇ, ਅਜਿਹੇ ਤਰੀਕੇ ਨਾਲ ਧਿਆਨ ਲਾ ਕਿ ਤੈਨੂੰ ਦੁਬਾਰਾ (ਕਿਤੇ ਹੋਰ) ਜੁੜਨ ਦੀ ਲੋੜ ਹੀ ਨਾ ਰਹੇ। ਅਜਿਹੇ ਤਰੀਕੇ ਨਾਲ ਮਰ ਕਿ ਤੈਨੂੰ ਦੁਬਾਰਾ ਨਹਾ ਮਰਨਾ ਪਵੇ” [xii],

ਗੁਰੂ ਗ੍ਰੰਥ, ਪੰਨਾ. 327

ਕਿਉਂਕਿ ਕੇਵਲ ਗੁਰੂ ਹੀ ਇੱਕ ਸਾਧਕ ਨੂੰ ਜਨਮ-ਮਰਨ ਦੇ ਚੱਕਰ (ਭਾਵ-ਜਨਮਾਂ ਦੇ ਚੱਕਰ) ਤੋਂ ਆਜਾਦ ਕਰ ਸੱਕਦਾ ਹੈ, ਇਸ ਲਈ ਗੁਰੂ ਦੇ ਸ਼ਬਦ ਸਾਧਕ ਕੇ ਮਨ ਵਿੱਚ ਵੱਸਦੇ ਰਹਿਣੇ ਚਾਹੀਦੇ ਹਨ ਕਿਉਂਕਿ ਗੁਰੂ ਵਿੱਚ ਹੀ ਉਹ ਆਪਣੀ ਮੁਕਤੀ (ਮੋਖ) ਦੀ ਪ੍ਰਾਪਤੀ ਵੱਲ ਅਗਾਂਹ ਵਧਦਾ ਹੈ, “ਸ਼ਬਦ ਦੀ ਬਾਣੀ ਮੇਰੇ ਮਨ ਵਿੱਚ ਵਾਸ ਕਰਦੀ ਹੈ। ਮੈਂ ਫਿਰ ਦੁਬਾਰਾ ਜਨਮ ਨਹੀਂ ਲਵਾਂਗਾ” (ਗੁਰੂ ਗ੍ਰੰਥ, ਪੰਨਾ 795)।[xiii]

ਕਿਉਂਕਿ, ਸੁਣਨ ਨੂੰ ਵੱਖ-ਵੱਖ ਧਰਮਾਂ ਵਿੱਚ ਇੰਨਾ ਜਿਆਦਾ ਮਹੱਤਵਪੂਰਣ ਅਸਥਾਨ ਮਿਲਿਆ ਹੈ ਕਿ ਵੇਦ ਅਤੇ ਕੁਰਾਨ ਵਰਗੇ ਸ਼ਾਸਤਰ ਵੀ ਸੁਣਨ ਦੁਆਰਾ ਲਿਖੇ ਗਏ ਸਨ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵੀ ਗੁਰੂ (ਬਾਣੀ) ਦੇ ਸ਼ਬਦਾਂ ਨੂੰ ਸੁਣਨ ਲਈ ਕੇਂਦਰੀ ਅਸਥਾਨ ਦਿੱਤਾ ਹੈ। ਇਸ ਲਈ, ਇਹ ਸਾਨੂੰ ਜੀਉਂਣ ਅਤੇ ਮੁਕਤੀ (ਮੋਖ) ਨਾਲ ਜੁੜੇ ਹੋਏ ਕੁੱਝ ਮਹੱਤਵਪੂਰਨ ਸਵਾਲਾਂ ਦੇ ਜਵਾਬ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਾ ਹੈ। ਉਹ ਗੁਰੂ ਕਿੱਥੇ ਹੈ, ਜਿਹੜਾ ਪਾਪਾਂ ਨੂੰ ਦੂਰ ਕਰਨ ਅਤੇ ਜਨਮ-ਮਰਨ ਦੀ ਜੰਜੀਰ ਦੇ ਚੁੰਗਲ ਤੋਂ ਬੱਚਣ ਵਿੱਚ ਮਦਦ ਕਰਦਾ ਹੈ, ਕੀ ਕੋਈ ਉਸ ਦੇ ਸ਼ਬਦ (ਬਾਣੀ) ਨੂੰ ਸੁਣ ਸੱਕਦਾ ਹੈ। ਸੱਚਿਆਈ ਦੀ ਭਾਲ ਕਰਨ ਵਾਲੇ ਨੂੰ ਗੁਰੂ ਨੂੰ ਲੱਭਣ ਲਈ ਕਿੱਥੇ ਜਾਣਾ ਪਏਗਾ ਜਿਸ ਦੇ ਸ਼ਬਦ ਇੱਕ ਸਾਧਕ ਨੂੰ ਸ਼ਾਂਤੀ ਅਤੇ ਸਵਰਗੀ ਅਨੰਦ ਪ੍ਰਾਪਤ ਕਰਨ ਦਾ ਲਾਭ ਪਹੁੰਚਾ ਸਕਦੇ ਹਨ? ਸੁਣਨ ਦੇ ਤਰੀਕੇ ਵਿੱਚ ਮੁਕਤੀ ਜਾਂ ਮੋਖ ਪ੍ਰਾਪਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ, ਪਰ ਇਸ ਨੂੰ ਕਿਵੇਂ ਸੁਣਿਆ ਜਾਵੇ ਤਾਂ ਜੋ ਇੱਕ ਸਾਧਕ ਦੇ ਜੀਵਨ ਵਿੱਚ ਤਬਦੀਲੀ ਆਵੇ, ਇੱਕ ਰਹੱਸ ਹੀ ਬਣਿਆ ਹੋਇਆ ਹੈ। ਇਹੋ ਜਿਹਾ ਗੁਰੂ, ਜਿਸ ਦੇ ਸ਼ਬਦ ਸਾਧਕ ਦੇ ਮਨ ਵਿੱਚ ਟਿਕ ਜਾਂਦੇ ਹਨ, ਕਿੱਥੇ ਮਿਲ ਸੱਕਦਾ ਹੈ? ਇੱਕ ਰਿਸ਼ੀ (ਸਿੱਧ), ਇੱਕ ਆਤਮਿਕ ਮਾਰਗ ਦਰਸ਼ਕ (ਪੀਰ), ਇੱਕ ਅਧਿਆਪਕ (ਨਾਥ) ਅਤੇ ਇੱਕ ਦੇਵਤਾ (ਸੂਰ) ਬਣਨ ਦੇ ਲਈ ਇੱਕ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ? ਇਨ੍ਹਾਂ ਪ੍ਰਸਿੱਧ ਸਵਾਲਾਂ ਦੇ ਜਵਾਬ ਗ੍ਰੰਥ ਬਾਈਬਲ ਵਿੱਚ ਦਿੱਤੇ ਗਏ ਹਨ।

ਗ੍ਰੰਥ ਬਾਈਬਲ ਕਹਿੰਦਾ ਹੈ ਕਿ ਸਤਿਗੁਰੂ ਯਿਸੂ ਮਸੀਹ ਪਰਮੇਸ਼ੁਰ ਦਾ ਸ਼ਬਦ ਹੈ, ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ ਸੱਭੋ ਕੁੱਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ” (ਯੂਹੰਨਾ 1:1-3)। ਇਹ ਸ਼ਬਦ ਸੱਚਿਆਈ ਦੇ ਇੱਕ ਸਾਧਕ ਨੂੰ ਬਚਾਉਣ ਲਈ ਧਰਤੀ ‘ਤੇ ਆ ਗਿਆ, ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ” (ਫ਼ਿਲਿੱਪੀਆਂ 2:5-7)। ਸਤਿਗੁਰੂ ਯਿਸੂ ਮਸੀਹ “ਉਸ ਦੇ (ਅਕਾਲ ਪੁਰਖ ਪਰਮੇਸ਼ੁਰ) ਤੇਜ ਦਾ ਪਿਰਤ ਬਿੰਬ ਅਤੇ ਉਸ ਦੀ ਜ਼ਾਤ ਦਾ ਨਕਸ਼ ਹੋ ਕੇ ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸਮ੍ਹਾਲ ਕੇ ਰੱਖਦਾ ਹੈ” (ਇਬਰਾਨੀਆਂ 1:3)। ਉਸ ਕੋਲ ਆਪਣੇ ਸ਼ਬਦ (ਬਾਣੀ) ਦੁਆਰਾ ਸਭ ਕੁੱਝ ਸੰਭਾਲਣ ਦੀ ਤਾਕਤ ਹੈ, ਜਿਸ ਵਿੱਚ ਇੱਕ ਸਾਧਕ ਦੀ ਮੁਕਤੀ ਵੀ ਸ਼ਾਮਲ ਹੈ।

ਬਥੇਰੀ ਵਾਰ ਅਜਿਹੇ ਸਮੇਂ ਆਏ ਹਨ ਜਦੋਂ ਸਤਿਗੁਰੂ ਯਿਸੂ ਮਸੀਹ ਨੇ ਲੋਕਾਂ ਨੂੰ ਉਸ ਦੇ ਬਚਨ (ਬਾਣੀ) ਸੁਣਨ ਲਈ ਕਿਹਾ, ਜੋ ਪਰਮੇਸ਼ੁਰ ਤੋਂ ਹੈ ਸੋ ਪਰਮੇਸ਼ੁਰ ਦੇ ਬਚਨ ਸੁਣਦਾ ਹੈ” (ਯੂਹੰਨਾ 8:47), ਚੌਕਸ ਰਹੋ ਜੋ ਕੀ ਸੁਣਦੇ ਹੋ!” (ਮਰਕੁਸ 4:24)), ਜਿਹ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ” (ਮਰਕੁਸ 4:9)। ਸਤਿਗੁਰੂ ਯਿਸੂ ਮਸੀਹ ਨੇ ਕਿਹਾ ਕਿ ਇੱਕ ਸਾਧਕ ਜਾਂ ਸੱਚਿਆਈ ਦੀ ਭਾਲ ਕਰਨ ਵਾਲਾ ਵਿਅਕਤੀ ਧੰਨ ਹੁੰਦਾ ਹੈ, ਜਿਹੜਾ ਉਸਦੇ ਸ਼ਬਦਾਂ ਨੂੰ ਸੁਣਦਾ ਹੈ, ਪਰ ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ” (ਲੂਕਾ 11:28)। ਆਪਣੀ ਸਿੱਖਿਆਵਾਂ ਵਿੱਚੋਂ ਇੱਕ ਵਿੱਚ ਉਸਨੇ ਆਪਣੇ ਪਰਿਵਾਰ ਦੇ ਮੈਂਬਰਾਂ ਬਾਰੇ ਕੁੱਝ ਇੰਝ ਕਿਹਾ, ਮੇਰੀ ਮਾਤਾ ਅਤੇ ਭਰਾ ਏਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਮੰਨਦੇ ਹਨ” (ਲੂਕਾ 8:21)। ਇੱਕ ਵਾਰ, ਆਪਣੀਆਂ ਸਿੱਖਿਆਵਾਂ (ਬ੍ਰਹਮ ਗਿਆਨ) ਦਿੰਦੇ ਹੋਏ, ਉਸਨੇ ਕੁੱਝ ਇਸ ਤਰ੍ਹਾਂ ਕਿਹਾ, ਸੋ ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ  (ਮੱਤੀ 7:24)।

ਸੱਚਿਆਈ ਤਾਂ ਇਹ ਹੈ ਕਿ, ਸਤਿਗੁਰੂ ਯਿਸੂ ਮਸੀਹ ਨੇ ਕਿਹਾ ਕਿ,

“ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ ਅਰ ਉਨ੍ਹਾਂ ਦਾ ਸਦੀਪਕਾਲ ਤੀਕੁ ਕਦੇ ਨਾਸ ਨਾ ਹੋਵੇਗਾ, ਨਾ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ”

ਯੂਹੰਨਾ 10:27-28

। ਇਸ ਵਿੱਚ ਹੋਰ ਵੀ ਕੁੱਝ ਜੋੜਿਆ ਜਾ ਸੱਕਦਾ ਹੈ, ਉਹ ਛੁਟਕਾਰੇ ਨੂੰ ਪ੍ਰਦਾਨ ਕਰਨ ਲਈ ਹਰ ਕਿਸੇ ਨੂੰ ਉਸ ਦੇ ਸ਼ਬਦਾਂ ਨੂੰ ਸੁਣਨ ਲਈ ਸੱਦਾ ਦਿੰਦਾ ਹੈ, “ਵੇਖ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਅਵਾਜ਼ ਸੁਣੇ ਅਤੇ ਬੂਹਾ ਖੋਲ੍ਹ ਦੇਵੇ ਤਾਂ ਮੈਂ ਉਹ ਦੇ ਕੋਲ ਅੰਦਰ ਜਾਵਾਂਗਾ ਅਤੇ ਉਹ ਦੇ ਨਾਲ ਪਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ” (ਪਰਕਾਸ਼ ਦੀ ਪੋਥੀ 3:20)। ਸਤਿਗੁਰੂ ਯਿਸੂ ਮਸੀਹ ਆਪਣੇ ਬੋਲੇ ​​ਹੋਏ ਸ਼ਬਦਾਂ ਦੀ ਮਹੱਤਤਾ ਨੂੰ ਜਾਣਦਾ ਸੀ, ਇਸ ਲਈ ਉਸਨੇ ਕਿਹਾ, “ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ” (ਮੱਤੀ 4:4)।

ਉੱਪਰ ਲਿਖੀਆਂ ਗੱਲਾਂ ਦੀ ਰੋਸ਼ਨੀ ਵਿੱਚ, ਉਸਦੇ ਸ਼ਬਦ ਅੱਗ ਵਰਗੇ ਹਨ, ਜੋ ਸਾਡੀਆਂ ਬੁਰਾਈਆਂ ਨੂੰ ਭਸਮ ਕਰ ਸੱਕਦੇ ਹਨ। ਉਹ ਕਠੋਰ ਦਿਲ ਵਾਲੇ ਨੂੰ ਵੀ ਤੋੜ ਸੱਕਦੇ ਹਨ, “ਕੀ ਮੇਰਾ ਬਚਨ ਅੱਗ ਵਾਂਙੁ ਨਹੀਂ. . . ਅਤੇ ਵਦਾਣ ਵਾਂਙੁ ਜਿਹੜਾ ਚਟਾਨ ਨੂੰ ਚੂਰ ਚੂਰ ਕਰ ਸੁੱਟਦਾ ਹੈ?” (ਯਿਰਮਿਯਾਹ 23:28-29)। ਉਸਦੇ ਸ਼ਬਦਾਂ ਦੀ ਸ਼ਕਤੀ ਇੰਨੀ ਜਿਆਦਾ ਮਜ਼ਬੂਤ ​​ਹੈ ਕਿ ਇਹ ਕੁੱਝ ਹੋਣ ਦਾ ਕਾਰਨ ਬਣਦੀ ਹੈ,

“ਜਦ ਉਹ ਆਪਣੀ ਅਵਾਜ਼ ਚੁੱਕਦਾ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਰੌਲਾ ਹੁੰਦਾ, ਉਹ ਧਰਤੀ ਦੇ ਕੰਢਿਆਂ ਤੋਂ ਭਾਫ ਨੂੰ ਚੁੱਕਦਾ ਹੈ, ਉਹ ਮੀਂਹ ਲਈ ਬਿਜਲੀ ਬਣਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ”

ਯਿਰਮਿਯਾਹ 51:16

ਸੱਚਮੁੱਚ ਉਸਦੇ ਸ਼ਬਦਾਂ (ਬਾਣੀ) ਵਿੱਚ ਇੰਨੀ ਸ਼ਕਤੀ ਹੈ ਕਿ ਇਹ ਕਦੀ ਵੀ ਅਸਫਲ ਨਹੀਂ ਹੋਣਗੇ,

“ਜਿਵੇਂ ਤਾਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਨੂੰ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਐਉਂ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ”

ਯਸਾਯਾਹ 55:10-11

ਇਸ ਤਰ੍ਹਾਂ, ਸਤਿਗੁਰੂ ਯਿਸੂ ਮਸੀਹ ਦੇ ਸ਼ਬਦਾਂ ਨੂੰ ਸੁਣਨਾ ਮੁਕਤੀ (ਪਾਰ ਉਤਾਰਾ) ਲਈ ਸੁਝਾਇਆ ਗਿਆ ਰਾਹ ਦੱਸਿਆ ਗਿਆ ਹੈ। ਪਰ ਇਹ ਅਨੰਦ (ਪਰਮ ਅਨੰਦ) ਸਾਧਕ ਦੇ ਜੀਵਨ ਵਿੱਚ ਕਿਵੇਂ ਖਿੜ ਸੱਕਦਾ ਹੈ? ਗ੍ਰੰਥ ਬਾਈਬਲ ਦੁਆਰਾ ਇਸਦਾ ਉੱਤਰ ਇਸ ਤਰ੍ਹਾਂ ਦਿੱਤਾ ਗਿਆ ਹੈ, ਸੋ ਪਰਤੀਤ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ” (ਰੋਮੀਆਂ 10:17)। ਇਹ ਵਿਸ਼ਵਾਸ ਹੈ, ਜਿਹੜਾ ਇੱਕ ਸਾਧਕ ਦੇ ਅੰਦਰੂਨੀ ਜੀਵਨ ਵਿੱਚ ਨਵੇਂ ਜੀਵਨ ਨੂੰ ਲਿਆਉਂਦੀ ਹੈ, ਨਿਹਚਾ ਨਾਲ ਅਸੀਂ ਜਾਣਦੇ ਹਾਂ ਭਈ ਜਗਤ ਪਰਮੇਸ਼ੁਰ ਦੇ ਫ਼ਰਮਾਨ ਨਾਲ ਸਾਜਿਆ ਗਿਆ ਅਤੇ ਜੋ ਕੁੱਝ ਵੇਖਣ ਵਿੱਚ ਆਉਂਦਾ ਹੈ ਸੋ ਡਿੱਠੀਆਂ ਹੋਈਆਂ ਵਸਤਾਂ ਤੋਂ ਨਹੀਂ ਬਣਿਆ ਹੈ” (ਇਬਰਾਨੀਆਂ 11:3)। ਇਸ ਵਿੱਚ ਸੱਚ ਦਾ ਲੋਕ (ਸੱਚ-ਖੰਡ ਜਾਂ ਸਤ ਲੋਕ) ਵੀ ਸ਼ਾਮਲ ਹੈ। ਪਿਛਲੇ ਸਮੇਂ ਵਿੱਚ, ਸੰਤਾਂ ਨੇ ਜਿਹੜੇ ਸਤਿਗੁਰੂ ਯਿਸੂ ਮਸੀਹ ਦੇ ਪਿੱਛਾਂਹ ਚੱਲਦੇ ਸਨ, ਉਸਦੇ ਬਚਨਾਂ ਦੀ ਮਹੱਤਤਾ ਨੂੰ ਜਾਣਦੇ ਸਨ, “ਹਰ ਬਸ਼ਰ ਘਾਹ ਹੀ ਹੈ, ਉਹ ਦਾ ਸਾਰਾ ਤੇਜ ਘਾਹ ਦੇ ਫੁੱਲ ਵਰਗਾ ਹੈ। ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਪ੍ਰਭੁ ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ” (1 ਪਤਰਸ 1:24)। ਉਨ੍ਹਾਂ ਨੇ ਉਸ ਦੇ ਸ਼ਬਦ ਤੋਂ ਇੰਨਾ ਜਿਆਦਾ ਅਨੰਦ ਲਿਆ ਕਿ ਉਨ੍ਹਾਂ ਨੇ ਉਸਦੇ ਬਚਨਾਂ (ਬਾਣੀ) ਨੂੰ ਆਪਣੇ ਮਨਾਂ ਵਿੱਚ ਇਕੱਠਾ ਕਰ ਲਿਆ, ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ!” (ਜ਼ਬੂਰਾਂ ਦੀ ਪੋਥੀ 119:11), ਕਿਉਂਕਿ ਉਹ ਜਾਣਦੇ ਸਨ, ਮੈਂ ਸੁਣ ਲਵਾਂ ਭਈ ਪਰਮੇਸ਼ੁਰ (ਅਕਾਲ ਪੁਰਖ) ਕੀ ਆਖੇਗਾ, ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ” (ਜ਼ਬੂਰ 85:8)।

ਜਿਵੇਂ ਕਿ ਅਸੀਂ ਉੱਤੇ ਵੀ ਵੇਖਿਆ ਹੈ, ਕਿਉਕਿ ਉਹ ਆਪ ਪਰਮੇਸ਼ੁਰ ਦਾ ਪਿਰਤ ਬਿੰਬ ਹੈ, ਉਸ ਦੇ ਸ਼ਬਦ ਜੀਵਨ ਦੇਣ ਦੀ ਤਾਕਤ ਰੱਖਦੇ ਹਨ, “ਕਿਉਂ ਜੋ ਪਰਮੇਸ਼ੁਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ” (ਤੀਤੁਸ 2:11)। ਇਸ ਲਈ, ਗ੍ਰੰਥ ਬਾਈਬਲ ਇਹ ਸਿਫਾਰਸ਼ ਕਰਦਾ ਹੈ ਕਿ “ਮਸੀਹ ਦਾ ਬਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵੱਸੇ” (ਕੁਲੁੱਸੀਆਂ 3:16), ਤਾਂ ਜੋ ਟਿਕਾਓ, ਚੈਨ ਅਤੇ ਅਨੰਦ (ਪਰਮ ਅਨੰਦ) ਦੀ ਇੱਕ ਸਪੱਸ਼ਟ ਸਮਝ ਇੱਕ ਸਾਧਕ ਕੇ ਅੰਦਰੂਨੀ ਮਨੁੱਖ ਵਿੱਚ ਜਨਮ ਲੈ ਸਕੇ,

“ਕਿਉਂ ਜੋ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ”

ਇਬਰਾਨੀਆਂ 4:12

। ਪਰ ਕੁੱਝ ਲੋਕਾਂ ਲਈ ਅਜੇ ਵੀ ਇਨ੍ਹਾਂ ਗੱਲਾਂ ਦੀ ਕੋਈ ਕਦਰ ਨਹੀਂ ਹੈ, “ਜਿਹੜਾ ਸਿੱਖਿਆ ਨੂੰ ਮੰਨਦਾ ਉਹ ਤਾਂ ਜੀਉਣ ਦੇ ਰਾਹ ਉੱਤੇ ਹੈ, ਪਰ ਜਿਹੜਾ ਤਾੜ ਨੂੰ ਰੱਦ ਕਰਦਾ ਹੈ, ਉਹ ਰਾਹ ਤੋਂ ਭੁੱਲਿਆ ਹੋਇਆ ਹੈ” (ਕਹਾਉਤਾਂ 10:17)।

ਸੰਖੇਪ ਵਿੱਚ, ਅਸੀਂ ਇਸਨੂੰ ਇਸ ਤਰੀਕੇ ਨਾਲ ਕਹਿ ਸਕਦੇ ਹਾਂ: ਇਸ ਲਈ ਸਭ ਤੋਂ ਪਹਿਲਾਂ, ਇੱਕ ਵਿਅਕਤੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਯਿਸੂ ਮਸੀਹ ਸ਼ਬਦ ਹੈ ਅਤੇ ਸ਼ਬਦ “ਮੂਲ ਪੁਰਖ” ਹੈ, ਜੋ ਇਸ ਧਰਤੀ ਤੇ ਆਇਆ ਹੈ। ਦੂਜਾ, ਸ਼ਬਦ ਦੇ ਰੂਪ ਵਿੱਚ ਸਤਿਗੁਰੂ ਯਿਸੂ ਮਸੀਹ ਦੇ ਬਚਨ (ਬਾਣੀ) ਅਦਿੱਖ ਪਰਮੇਸ਼ੁਰ ਦੇ ਦਿੱਖਣ ਵਾਲੇ ਰੂਪ ਨੂੰ ਵਿਖਾਉਂਦਾ ਹੈ। ਤੀਜਾ, ਇਹ ਸ਼ਬਦ, ਜਿਸ ਨੂੰ ਅਸੀਂ ਹੁਣ ਸਤਿਗੁਰੂ ਯਿਸੂ ਮਸੀਹ ਦੇ ਤੌਰ ਤੇ ਜਾਣਦੇ ਹਾਂ, ਹਰ ਇੱਕ ਨੂੰ ਉਸ ਦੇ ਸ਼ਬਦਾਂ ਨੂੰ ਸੁਣਨ ਲਈ ਕਹਿੰਦਾ ਹੈ, ਕਿਉਂਕਿ ਇੰਨ੍ਹਾਂ ਵਿੱਚ ਇੱਕ ਸੱਚੇ ਸਾਧਕ ਨੂੰ ਜੀਵਨ ਅਤੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਚੌਥਾ, ਅਤੀਤ ਅਤੇ ਅਜੋਕੇ ਸਮੇਂ ਦੇ ਸੰਤਾਂ ਨੇ ਉਸ ਦੇ ਬਚਨਾਂ (ਬਾਣੀ) ਨੂੰ ਆਪਣੇ ਮਨ ਵਿੱਚ ਰੱਖਿਆ ਕਿਉਂਕਿ ਉਹ ਜਾਣਦੇ ਸਨ ਕਿ ਇਹ ਉਨ੍ਹਾਂ ਨੂੰ ਉਨ੍ਹਾਂ ਤੋਂ ਹੋਣ ਵਾਲੇ ਬੁਰੇ ਕੰਮਾਂ ਨੂੰ ਕਰਨ ਤੋਂ ਰੋਕਣ ਦੀ ਤਾਕਤ ਦਿੰਦਾ ਹੈ। ਪੰਜਵਾਂ, ਵਿਸ਼ਵਾਸ ਜਾਂ ਭਰੋਸਾ ਉਹ ਰਾਹ ਹੈ, ਜਿਸਨੂੰ ਇੱਕ ਸਾਧਕ ਨੂੰ ਲੈਣਾ ਚਾਹੀਦਾ ਹੈ, ਜਦੋਂ ਉਹ ਸਤਿਗੁਰੂ ਯਿਸੂ ਮਸੀਹ ਦੇ ਸ਼ਬਦਾਂ ਨੂੰ ਸੁਣਦਾ ਹੈ, ਵਿਸ਼ਵਾਸ ਸੁਣਨ ਤੋਂ ਆਉਂਦਾ ਹੈ, ਅਤੇ ਇਸ ਲਈ ਸੁਣਨਾ ਸਤਿਗੁਰੂ ਯਿਸੂ ਮਸੀਹ ਦੇ ਸ਼ਬਦਾਂ ਤੋਂ ਹੋਣਾ ਚਾਹੀਦਾ ਹੈ।

ਇਸ ਤਰ੍ਹਾਂ, ਗੁਰੂ ਗ੍ਰੰਥ ਜੋ ਕੁੱਝ ਵੀ ਸੁਣਨ ਦੇ ਬਾਰੇ ਗੱਲ ਕਰ ਰਿਹਾ ਹੈ, ਉਹ ਇੱਥੇ ਬਗੈਰ ਕਿਸੇ ਰਹੱਸ ਦੇ ਸਪਸ਼ਟ ਹੋ ਜਾਂਦਾ ਹੈ, ਸੁਣਨਾ … ਦਿਲ ਵਿੱਚ ਚਾਨਣ ਲਿਆਉਂਦਾ ਹੈ, ਅਤੇ ਹਨੇਰਾ ਮਿਟ ਜਾਂਦਾ ਹੈ … ਸੁਣਨ . . . ਦੇ ਕਾਰਨ ਪਾਪ ਮਿਟ ਜਾਂਦੇ ਹਨ, ਅਤੇ ਸਾਧਕ ਦਾ ਮੇਲ ਸੱਚੇ ਪ੍ਰਭੁ ਦੇ ਨਾਲ ਹੋ ਜਾਂਦਾ ਹੈ” (ਗੁਰੂ ਗ੍ਰੰਥ, ਪੰਨਾ 1240)।[xiv] ਇੰਨ੍ਹਾਂ ਸਾਰੀਆਂ ਗੱਲਾਂ ਨੂੰ ਇਕੋ ਵਾਕ ਵਿੱਚ ਇੰਝ ਕਿਹਾ ਜਾ ਸੱਕਦਾ ਹੈ ਕਿ ਇੱਕ ਸਾਧਕ ਨੂੰ ਸਤਿਗੁਰੂ ਯਿਸੂ ਮਸੀਹ ਦੇ ਸ਼ਬਦਾਂ ਵੱਲ ਧਿਆਨ ਦੇਣ ਦੀ ਤਾਕੀਦ ਕੀਤੀ ਜਾਂਦੀ ਹੈ, ਭਈ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ, ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ” (ਕਹਾਉਤਾਂ 1:5)।


[i] https://www.lexico.com/definition/listen

[ii] ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਤੁ ਸਾਰੇ

[iii] ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥

[iv] ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥

[v] ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥

[vi] ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥

[vii] ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥ ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥

ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥ ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥

[viii] ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥

[ix] ਕਹੁ ਕਬੀਰ ਮੈ ਸੋ ਗੁਰੂ ਪਾਇਆ ਜਾ ਕਾ ਨਾਓ ਬਿਬੇਕੁ ।।4।।5।।

[x] ਮੁਕਤਿ ਨਹੀ ਬਿਦਿਆ ਬਿਗਿਆਨਿ ॥

[xi] ਸਬਦੁ ਗੁਰੂ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਗਜੂ ਬਉਰਾਨੰ ।।

[xii] ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ।। ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ।।

ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ।। ਐਸੇ ਮਰਹੁ ਜਿ ਬਹੁਰਿ ਨ ਮਨਰਾ।।2।।

[xiii] ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥

[xiv] ਸੁਣਿਐ ਨਾਇ ਸੁਣਿਐ ਘਟਿ ਚਾਨਣਾ ਆਨ੍ਹ੍ਹੇਰੁ ਗਵਾਵੈ ॥ ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥

Leave a Reply

Your email address will not be published. Required fields are marked *