5.”ਸੰਸਾਰੁ ਰੋਗੀ ਨਾਮੁ ਦਾਰੂ”

ਨਾਮ-ਸਿਮਰਨ

ਜੀਵਨ-ਮੁਕਤਾ ਬਣਨ ਲਈ “ਨਾਮ” ਦੀ ਧਾਰਣਾ ਮੁਕਤੀ ਜਾਂ ਮੋਖ ਦੀ ਪ੍ਰਾਪਤੀ ਦੇ ਲਈ ਸਿੱਖ ਧਰਮ ਵਿੱਚ ਮਿਲਣ ਵਾਲਾ ਇੱਕ ਹੋਰ ਮਹੱਤਵਪੂਰਣ ਸ਼ਬਦ ਹੈ। “ਸ਼ਬਦ ‘ਨਾਮ’ ਅਕਾਲ ਪੁਰਖ (ਪ੍ਰਮਾਤਮਾ) ਦੇ ਪੂਰੇ ਸੁਭਾਅ ਦੇ ਸਾਰ ਵਿੱਚ ਪ੍ਰਗਟਾਵਾ ਹੈ।[i] ਇਸ ਤਰ੍ਹਾਂ ਸਿੱਖ ਧਰਮ ਨਾਮ ਦਾ ਸਿਮਰਨ (ਧਿਆਨ) ਕਰਨਾ ਹੈ। ਸਿੱਖਾਂ ਵੱਲੋਂ ਰੋਜਾਨਾ ਅਤੇ ਜ਼ਰੂਰੀ ਤੌਰ ‘ਤੇ ਕੀਤੀ ਜਾਣ ਵਾਲੀ ਅਰਦਾਸ (ਪ੍ਰਾਰਥਨਾ) ਅਨੁਸਾਰ ਇੱਕ ਸਿੱਖ ਨੂੰ ਕਿਹਾ ਗਿਆ ਹੈ ਕਿ ਉਹ ਸਾਰੀ ਲੋਕਾਂ ਦੀ ਭਲਾਈ ਦੇ ਲਈ ਇਹ ਅਰਦਾਸ ਕਰੇ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਚਾਰਿਆ ਗਿਆ ਨਾਮ ਦਾ ਧਰਮ ਸਾਰੇ ਮਨੁੱਖਾਂ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਦੇਵੇ।[ii] ਇਸੇ ਲਈ ਅਰਦਾਸ ਵਿੱਚ ਇਹ ਸ਼ਬਦ, ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ” ਬੋਲੇ ਜਾਂਦੇ ਹਨ।[iii]

ਇਸ ਵਾਕ ਵਿੱਚ ਨਾਮ-ਸਿਮਰਨ ਦਾ ਸ਼ਾਬਦਿਕ ਅਰਥ, “ਪ੍ਰਮਾਤਮਾ ਦੀ ਯਾਦ” ਜਾਂ ਸ਼ਾਇਦ “ਪ੍ਰਮਾਤਮਾ ਨੂੰ ਨਿਰੰਤਰ ਮਨ ਵਿੱਚ ਰੱਖਣ” ਤੋਂ ਹੈ।[iv] ਇਹ ਸ਼ਬਦ ਨਾਮ-ਸਿਮਰਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖੋ-ਵੱਖਰੇ ਸ਼ਬਦਾਂ ਨਾਲ ਪ੍ਰਗਟ ਕੀਤਾ ਗਿਆ ਹੈ।[v] ਸਿੱਖ ਰਹਿਤ ਮਰਯਾਦਾ ਅਨੁਸਾਰ ਇਹ ਜੀਵਨ ਨੂੰ ਜੀਉਣ ਦੇ ਵਤੀਰੇ ਵੱਲ੍ਹ ਸੰਕੇਤ ਕਰਦਾ ਹੈ, ਜਿਹੜਾ ਸਿੱਖ ਧਰਮ ਦੇ ਪਵਿੱਤਰ ਗ੍ਰੰਥ “ਸ਼੍ਰੀ ਗੁਰੂ ਗ੍ਰੰਥ ਸਾਹਿਬ” ਵਿੱਚ ਦਿੱਤੇ ਹੋਏ ਆਤਮਿਕ ਅਤੇ ਨੈਤਿਕ ਦੋਵਾਂ ਵਿਹਾਰਾਂ ਦੀ ਅਗੁਵਾਈ ਨੂੰ ਆਪਣੇ ਵਿੱਚ ਸ਼ਾਮਲ ਕਰਦਾ ਹੈ।

ਗੁਰੂ ਗ੍ਰੰਥ ਇਸ ਦੇ ਵਿੱਚ ਹੋਰ ਕੁੱਝ ਨੂੰ ਵੀ ਜੋੜਦਾ ਹੈ ਕਿ ਇਹ ਸੰਸਾਰ ਰੋਗੀ ਹੈ, ਅਤੇ ਨਾਮ ਹੀ ਉਹ ਇਸ ਨੂੰ ਚੰਗਾ ਕਰਨ ਦਾ ਦਾਰੂ ਹੈ; ਸੱਚੇ ਪ੍ਰਭੁ ਤੋਂ ਬਗੈਰ, ਇਸ ਦੀ ਗੰਦਗੀ ਬਦਬੂ ਦਿੰਦੀ ਰਹਿੰਦੀ ਹੈ। ਗੁਰੂ ਦਾ ਸ਼ਬਦ ਪਵਿੱਤਰ ਅਤੇ ਸ਼ੁੱਧ ਹੈ; ਇਹ ਇੱਕ ਸਥਿਰ ਰਹਿਣ ਵਾਲੀ ਰੋਸ਼ਨੀ ਨੂੰ ਫੈਲਾਉਂਦਾ ਹੈ। ਅਜਿਹੇ ਸੱਚੇ ਤੀਰਥ ਸਥਾਨ ਵਿੱਚ ਲਗਾਤਾਰ ਇਸ਼ਨਾਨ ਕਰਨਾ ਚਾਹੀਦਾ ਹੈ (ਗੁਰੂ ਗ੍ਰੰਥ, ਪੰਨਾ. 687)।”[vi] ਇਸ ਲਈ, ਇਹ ਸਪੱਸ਼ਟ ਕਰਦਾ ਹੈ ਕਿ ਇਹ ਸੰਸਾਰ ਬਿਮਾਰ ਹੈ ਅਤੇ ਇਲਾਜ ਕੇਵਲ ਨਾਮ ਵਿੱਚ ਪਾਇਆ ਜਾ ਸੱਕਦਾ ਹੈ। ਇਸ ਤਰ੍ਹਾਂ ਸਿੱਖ ਧਰਮ ਆਪਣੇ ਦਰਸ਼ਣ ਵਿੱਚ ਨਾਮ ਨੂੰ ਸਭ ਤੋਂ ਉੱਚਾ ਮੰਨਦਾ ਹੈ।

ਗਿਆਨ ਪ੍ਰਾਪਤੀ ਲਈ ਅਤੇ ਸਤਿਨਾਮ ਕਰਤਾ-ਪੁਰਖ ਪਰਮੇਸ਼ੁਰ (ਸਿਰਜਣਹਾਰ ਪ੍ਰਮਾਤਮਾ ਦੇ ਸੱਚੇ ਨਾਮ) ਦੀ ਸਦਾ ਦੀ ਹਜ਼ੂਰੀ ਨੂੰ ਪ੍ਰਾਪਤ ਕਰਨ ਲਈ, ਇੱਕ ਸਿੱਖ ਨੂੰ ਆਪਣੀ ਹਉਮੈ (ਹੰਕਾਰ ਜਾਂ ਅਹੰਕਾਰ) ਨੂੰ ਗੁਰੂ ਦੇ ਉਪਦੇਸ਼ਾਂ ਦੇ ਅਧੀਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਅਤੇ ਗੁਰੂ ਦੇ ਉਪਦੇਸ਼ ਇੱਕ ਚੇਲੇ ਨੂੰ ਨਾਮ-ਸਿਮਰਨ ਵਿੱਚ ਰੁੱਝੇ ਰਹਿਣ ਵਿੱਚ ਮਦਦ ਕਰਦੇ ਹਨ ਅਤੇ ਇਹ ਉਸ ਨੂੰ ਅਧਿਆਤਮਿਕ ਵਿਕਾਸ ਅਤੇ ਗਿਆਨ ਦੀ ਪ੍ਰਾਪਤੀ ਦਾ ਮੌਕਾ ਵੀ ਬਖ਼ਸ਼ਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਲਗਾਤਾਰ ਇਸ ਰੋਗ ਦੇ ਕਾਰਨ ਦੇ ਵਿਖੇ ਵਿੱਚ ਬੋਲਦਾ ਹੈ ਅਤੇ ਤਾਕੀਦ ਕਰਦਾ ਹੈ ਕਿ ਇੱਕ ਸਾਧਕ ਨੂੰ ਗੁਰੂ ਵੱਲ੍ਹ ਭੱਜਣਾ ਚਾਹਿਦਾ ਹੈ,

“ਇਹ ਸੰਸਾਰ ਧਰਤੀ ਦੇ ਮੋਹ ਵਿੱਚ ਫਸਿਆ ਹੋਇਆ ਹੈ ਅਤੇ ਇਸੇ ਕਾਰਨ ਮੌਤ ਅਤੇ ਪੁਨਰ-ਜਨਮ ਦੇ ਅਥਾਹ ਦੁੱਖ ਵਿੱਚ ਫਸਿਆ ਹੋਇਆ ਹੈ; ਸੱਚੇ ਗੁਰੂ ਦੀ ਸ਼ਰਨ ਲੈਣ ਲਈ ਭੱਜੋ। ਉੱਥੇ ਇਸ਼ੁਰੀ ਨਾਮ ਨੂੰ ਆਪਣੇ ਮਨ ਵਿੱਚ ਸਿਮਰਨ ਕਰੋ ਅਤੇ ਇਸ ਤਰ੍ਹਾਂ ਮੁਕਤੀ ਨੂੰ ਪ੍ਰਾਪਤ ਕਰੋ”[vii]

ਗੁਰੂ ਗ੍ਰੰਥ, ਪੰਨਾ. 505

ਸ਼੍ਰੀ ਗੁਰੂ ਅਰਜੁਨ ਦੇਵ ਦੇ ਅਨੁਸਾਰ, “ਪ੍ਰਮਾਤਮਾ ਦਾ ਨਾਮ ਮੁਕਤੀ (ਮੋਖ) ਦੀ ਕੁੰਜੀ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਦੇ ਸਾਧਨ ਹੈ (ਜੁਗਤੀ), ਅਤੇ ਪ੍ਰਮਾਤਮਾ ਦਾ ਨਾਮ ਪੂਰਣ ਪ੍ਰਾਪਤੀ ਹੈ (ਤ੍ਰਿਪਤੀ) ਅਤੇ ਅਨੰਦ ਹੈ (ਭੁਗਤੀ) (ਗੁਰੂ ਗ੍ਰੰਥ, ਪੰਨਾ 264-265)।[viii] ਇਸੇ ਕਾਰਨ, ਜਿਹੜਾ ਵਿਅਕਤੀ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ, ਉਸ ਨੂੰ ਕੋਈ ਦੁੱਖ ਨਹੀਂ ਝੱਲਣਾ ਪੈਂਦਾ। ਪ੍ਰਮਾਤਮਾ ਦੇ ਨਾਮ (ਨਾਮ-ਸਿਮਰਨ) ਨੂੰ ਦੁਹਰਾਉਣਾ ਇੱਕ ਸਾਧਕ ਵੱਲੋਂ ਆਪਣੇ ਪ੍ਰਭੁ ਦੀ ਮਿਹਰ ਅਤੇ ਪਿਆਰ ਪ੍ਰਾਪਤ ਕਰਨ ਦੀ ਲਾਲਸਾ ਨੂੰ ਦਰਸਾਉਂਦਾ ਹੈ, ਜਿਹੜਾ ਉਸ ਦਾ ਮਿੱਤਰ ਹੈ। ਸੱਚਿਆਈ ਤਾਂ ਇਹ ਹੈ ਕਿ ਬ੍ਰਹਿਮੰਡ ਕਾਇਮ ਹੈ ਅਤੇ ਨਾਮ ਦੁਆਰਾ ਹੀ ਟਿਕਿਆ ਰਹਿੰਦਾ ਹੈ: ਨਾਮ ਧਰਤੀ ਅਤੇ ਸੂਰਜੀ ਪ੍ਰਣਾਲੀਆਂ ਦਾ ਆਸਰਾ ਹੈ (ਗੁਰੂ ਗ੍ਰੰਥ, ਪੰਨਾ. 284)।[ix]

ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਕਹਿੰਦੇ ਹਨ ਕਿ, ਉਸ ਦਾ ਸਦੀਵੀ ਨਾਮ “ਸਤਿ” ਅਰਥਾਤ ਸੱਚਿਆਈ ਹੈ। ਉਹ ਸੱਚ ਹੈ ਅਤੇ ਉਹ ਦੇ ਨਾਮ ਨਾਲ ਵੀ ਅਜਿਹੀ ਹੀ ਹੈ, ਸੱਚ ਹੀ ਸੁਆਮੀ ਹੈ, ਸੱਚ ਹੀ ਉਸ ਦਾ ਨਾਮ ਹੈ-ਇਸ ਨੂੰ ਬੇਅੰਤ ਪਿਆਰ ਨਾਲ ਬੋਲੋ” (ਗੁਰੂ ਗ੍ਰੰਥ, ਪੰਨਾ. 2)।[x] ਸ਼ਬਦ, ਸਤਿਨਾਮ, ਪਰਮੇਸ਼ੁਰ ਦੇ ਉਨ੍ਹਾਂ ਗੁਣਾਂ ਵਿੱਚੋਂ ਇੱਕ ਹੈ, ਜਿਹੜਾ ਮੂਲ ਮੰਤਰ ਵਿੱਚ ਵੀ ਬੋਲਿਆ ਜਾਂਦਾ ਹੈ। ਇਸੇ ਲਈ, ਪ੍ਰਮਾਤਮਾ ਤੀਕ ਇੱਕ ਪੌੜੀ ਨਾਮ ਦੁਆਰਾ ਪਹੁੰਚਿਆ ਜਾ ਸੱਕਦਾ ਹੈ।

ਇਸ ਤਰ੍ਹਾਂ, ਸੰਖੇਪ ਵਿੱਚ ਕਹਿਣਾ, ਕਿ ਸਿੱਖ ਧਰਮ ਨਾਮ ਦਾ ਰਾਹ ਹੈ, ਜਿਹੜਾ ਇੱਕ ਚੇਲੇ ਨੂੰ ਪਰਮੇਸ਼ੁਰ ਨੂੰ ਪ੍ਰਾਪਤੀ ਦੇ ਅਹਿਸਾਸ ਵੱਲ੍ਹ ਲੈ ਜਾਂਦਾ ਹੈ। ਪ੍ਰੰਤੂ ਇੱਕ ਸਾਧਕ ਨਾਮ ਰਹੱਸ ਨੂੰ ਇਸ਼ੁਰੀ ਮਿਹਰ ਜਾਂ ਕ੍ਰਿਪਾ ਦੇ ਬਗੈਰ ਨਹੀਂ ਸਮਝ ਸੱਕਦਾ, ਜਿਹੜਾ ਗੁਰੂ ਦੁਆਰਾ ਹੀ ਆਉਂਦਾ ਹੈ ਅਤੇ ਇੱਕ ਵਾਰੀ ਫੇਰ ਇਹ ਪ੍ਰਮਾਤਮਾ ਦੀ ਕਿਰਪਾ ਜਾਂ ਅਕਾਲ ਪੁਰਖ ਦੀ ਮਿਹਰ ਹੈ, ਜੋ ਇੱਕ ਸਾਧਕ ਨੂੰ ਗੁਰੂ ਦੇ ਨਾਲ ਮੁਲਾਕਾਤ ਕਰਨ ਦਾ ਵਸੀਲਾ ਬਣਦੀ ਹੈ। ਨਾਮ-ਸਿਮਰਨ ਦਾ ਅਭਿਆਸ ਵਿਅਕਤੀਗਤ ਤੌਰ ‘ਤੇ ਅਤੇ ਸਾਧ-ਸੰਗਤ ਦੇ ਨਾਲ ਬੈਠ ਕੇ ਕਰਨਾ ਇੱਕ ਸਾਧਕ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤ ਕਰ ਦਿੰਦਾ ਹੈ ਅਤੇ ਉਸ ਨੂੰ ਸਦੀਵੀ ਅਨੰਦ ਦੀ ਦਾਤ ਪ੍ਰਦਾਨ ਕਰਦਾ ਹੈ।

ਜੇ ਮਨੁੱਖੀ ਜਾਤੀ ਨੂੰ ਖੁਸ਼ਹਾਲ ਹੋਣਾ ਹੈ ਅਤੇ ਸ਼ਾਂਤੀ ਚਾਹੀਦੀ ਹੈ, ਜਿਹੜੀ ਇਸ ਵੇਲੇ ਸੰਸਾਰ ਦੇ ਭ੍ਰਿਸ਼ਟਾਚਾਰ ਜਾਂ ਰੋਗ ਦੇ ਕਾਰਨ ਦੁਖੀ ਹੈ, ਤਾਂ ਉਪਰ ਦਿੱਤੇ ਹੋਏ ਸੁਝਾਓ ਅਨੁਸਾਰ ਇਲਾਜ ਕੇਵਲ ਨਾਮ ਵਿੱਚ ਹੀ ਮਿਲ ਸੱਕਦਾ ਹੈ। ਇਸ ਦੇ ਲਈ, ਇੱਕ ਸਾਧਕ ਨੂੰ ਆਪਣੇ ਆਤਮਿਕ ਵਿਕਾਸ ਅਤੇ ਮੋਖ ਦੇ ਗਿਆਨ ਦੀ ਪ੍ਰਾਪਤੀ ਲਈ ਸੱਚੇ ਗੁਰੂ ਕੋਲ ਭੱਜਣਾ ਪੈਂਦਾ ਹੈ ਅਤੇ ਫਿਰ ਹੀ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਇਹੋ ਸੱਚਾ ਗੁਰੂ ਇਸ ਬ੍ਰਹਿਮੰਡ ਨੂੰ ਕਾਇਮ ਰੱਖਦਾ ਅਤੇ ਇਸ ਨੂੰ ਟਿਕਾਈ ਰੱਖਦਾ ਹੈ। ਸਿੱਟੇ ਵਜੋਂ, ਇਹ ਇੱਕ ਸਾਧਕ ਲਈ ਮੁਕਤੀ ਵੀ ਲਿਆ ਸੱਕਦਾ ਹੈ। ਪ੍ਰੰਤੂ ਫੇਰ ਵੀ, ਇਹ ਸਾਨੂੰ ਕੁੱਝ ਮਹੱਤਵਪੂਰਣ ਪ੍ਰਸ਼ਨਾਂ ਦੇ ਉੱਤਰਾਂ ਨੂੰ ਲੱਭਣ ਲਈ ਮਜ਼ਬੂਰ ਕਰ ਦਿੰਦਾ ਹੈ: ਕਿਵੇਂ ਅਤੇ ਕਿਉਂ ਪਰਮੇਸ਼ੁਰ ਦੀ ਸਿਰਜਣਾ ਭ੍ਰਿਸ਼ਟ ਜਾਂ ਰੋਗੀ ਹੋ ਗਈ ਹੈ ਜਾਂ ਇਸ ਰੋਗ ਤੋਂ ਦੁਖੀ ਹੈ? ਮੁਕਤੀ ਲਈ ਨਾਮ ਕਿੱਥੇ ਲੱਭੀਏ? ਉਹ ਕੌਣ ਹੈ, ਜਿਹੜਾ ਸਿਰਜਣਾ ਨੂੰ ਬਣਾਈਂ ਅਤੇ ਟਿਕਾਈ ਰੱਖਦਾ ਹੈ?

ਇਨ੍ਹਾਂ ਮਹੱਤਵਪੂਰਣ ਪ੍ਰਸ਼ਨਾਂ ਦੇ ਉੱਤਰਾਂ ਨੂੰ ਪ੍ਰਾਪਤ ਕਰਨ ਲਈ, ਸਾਨੂੰ ਇੱਕ ਵਾਰੀ ਫਿਰ ਤੋਂ ਗ੍ਰੰਥ ਬਾਈਬਲ ਵੱਲ੍ਹ ਮੁੜਨਾ ਪਵੇਗਾ। ਗ੍ਰੰਥ ਬਾਈਬਲ ਸਾਫ਼-ਸਾਫ਼ ਦੱਸਦਾ ਹੈ ਕਿ ਬ੍ਰਹਿਮੰਡ ਅਤੇ ਮਨੁੱਖੀ ਜਾਤੀ ਦੀ ਸਿਰਜਣਾ ਤੋਂ ਬਾਅਦ, ਪ੍ਰਮਾਤਮਾ ਉਨ੍ਹਾਂ ਤੋਂ ਖੁਸ਼ ਹੋਇਆ ਸੀ। ਪ੍ਰੰਤੂ, ਛੇਤੀ ਹੀ ਮਨੁਖ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਜਿਵੇਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਿਆਨ ਕੀਤਾ ਗਿਆ ਹੈ ਕਿ, ਆਪਣੀ ਪੋਥੀ ਖੋਲ੍ਹਣ ‘ਤੇ, ਪਰਮੇਸ਼ੁਰ ਤੁਹਾਡੇ ਤੋਂ ਲੇਖਾ ਲਵੇਗਾ। ਜਿੰਨ੍ਹਾਂ ਬਾਗ਼ੀਆਂ ਨੇ ਅਦਾਇਗੀ ਨਹੀਂ ਕੀਤੀ ਹੈ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ” (ਗੁਰੂ ਗ੍ਰੰਥ, ਪੰਨਾ. 953)।[xi] ਇਸ ਲਈ, ਜਿਨ੍ਹਾਂ ਲੋਕਾਂ ਨੂੰ ਪ੍ਰਮਾਤਮਾ ਨੇ ਰਚਿਆ ਸੀ, ਉਨ੍ਹਾਂ ਨੇ ਉਸ ਨਾਲ ਨਾ ਕੇਵਲ ਆਪਣੇ ਰਿਸ਼ਤੇ, ਅਨੰਦ, ਖੁਸ਼ੀ, ਦੋਸਤੀ, ਮਿਲਾਪ ਅਤੇ ਸ਼ਾਂਤੀ ਨੂੰ ਗੁਆਇਆ, ਸਗੋਂ ਇੰਨ੍ਹਾਂ ਸਭਨਾਂ ਤੋਂ ਵੀ ਮਹੱਤਵਪੂਰਣ ਇਹ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਵਡਿਆਈ ਨੂੰ ਹੀ ਗੁਆ ਦਿੱਤਾ ਜਾਂ ਉਸ ਤੋਂ ਵਾਂਝੇ ਹੋ ਗਏ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ (ਰੋਮੀਆਂ 3:23)।

ਇਸ ਤੋਂ ਇਲਾਵਾ, ਇਸ ਬਗਾਵਤ (ਹਉਮੈ) ਦਾ ਪ੍ਰਭਾਵ ਇਨ੍ਹਾਂ ਜ਼ਿਆਦਾ ਸੀ ਕਿ ਇਸ ਨੇ ਸਾਰੇ ਬ੍ਰਹਿਮੰਡ ਨੂੰ ਇਸ ਹੱਦ ਤੱਕ ਭ੍ਰਿਸ਼ਟ ਕਰ ਦਿੱਤਾ ਕਿ ਇਹ ਸਰਾਪਿਆ ਜਾਂ ਬੀਮਾਰ ਹੋ ਗਿਆ, ਸੋ ਜ਼ਮੀਨ ਤੇਰੇ ਕਾਰਨ ਸਰਾਪਤ [ਰੋਗੀ] ਹੋਈ। ਤੂੰ ਆਪਣੇ ਜੀਵਣ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਂਗਾ ਉਹ ਕੰਡੇ ਅਰ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ (ਉਤਪਤ 3:17-18)। ਗ੍ਰੰਥ ਬਾਈਬਲ ਅੱਗੇ ਕਹਿੰਦਾ ਹੈ ਕਿ ਸਮੇਂ ਦੇ ਬਤੀਤ ਹੋਣ ਦੇ ਨਾਲ ਹੀ ਇਹ ਰੋਗ ਵੱਧਦਾ ਚੱਲਿਆ ਗਿਆ, ਧਰਤੀ ਪਰਮੇਸ਼ੁਰ ਦੇ ਅੱਗੇ ਵਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ ਤਾਂ ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਵਿਗੜੀ ਹੋਈ ਸੀ ਕਿਉਂ ਜੋ ਸਾਰੇ ਸਰੀਰਾਂ ਨੇ ਆਪਣੇ ਰਾਹਾਂ ਨੂੰ ਧਰਤੀ ਉੱਤੇ ਵਿਗਾੜ ਲਿਆ ਸੀ (ਉਤਪਤ 6:11-12)। ਸਿੱਟੇ ਵਜੋਂ ਇੱਥੋਂ ਤੀਕ ਕਿ ਇਹ ਰਚਨਾ ਵੀ ਛੁਟਕਾਰੇ ਨੂੰ ਪ੍ਰਾਪਤ ਕਰਨ ਲਈ ਤਰਸ ਰਹੀ ਹੈ,

“ਅਤੇ ਸਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ, ਕਿਉਂ ਜੋ ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ [ਮਨੁੱਖ ਦੇ ਕਾਰਨ] ਪਰ ਉਮੀਦ ਨਾਲ, ਇਸ ਲਈ ਜੋ ਸਰਿਸ਼ਟੀ ਆਪ ਵੀ ਵਿਨਾਸ ਦੀ ਗ਼ੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਪੁੱਤ੍ਰਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ ਅਸੀਂ ਜਾਣਦੇ ਹਾਂ ਭਈ ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ”

ਰੋਮੀਆਂ 8:19-22

ਪ੍ਰੰਤੂ, ਖੁਸ਼ਖ਼ਬਰੀ ਤਾਂ ਇਹ ਹੈ ਕਿ ਇੱਥੇ ਇੱਕ ਸੱਚਾ ਨਾਮ (ਸਤਿਨਾਮ) ਦਿੱਤਾ ਗਿਆ ਹੈ, ਜਿਹੜਾ ਨਾ ਸਿਰਫ਼ ਇਸ ਸ੍ਰਿਸ਼ਟੀ ਨੂੰ ਉਸ ਦੇ ਰੋਗ ਤੋਂ ਚੰਗਾ ਕਰੇਗਾ, ਸਗੋਂ ਇੱਕ ਸਾਧਕ ਨੂੰ ਵੀ ਛੁਟਕਾਰਾ ਦੇਵੇਗਾ ਜਿਹੜਾ ਇਸ ਸ੍ਰਿਸ਼ਟੀ ਦੀ ਗੰਦਗੀ ਦੀ ਗ਼ੁਲਾਮ ਵਿੱਚ ਇਸ ਵੇਲੇ ਫ਼ਸਿਆ ਹੋਇਆ ਹੈ ਅਤੇ ਇਹ ਸੱਚਾ ਨਾਮ ਅਰਥਾਤ ਸਤਿਨਾਮ ਪ੍ਰਮਾਤਮਾ ਅਤੇ ਉਸ ਦੀ ਭਾਲ ਵਾਲੇ ਵਿੱਚਕਾਰ, ਲਾੜੀ ਅਤੇ ਲਾੜੀ ਵਿੱਚਕਾਰ, ਪਤਨੀ ਅਤੇ ਪਤੀ ਦੇ ਵਿੱਚਕਾਰ, ਪ੍ਰੇਮੀ ਅਤੇ ਪ੍ਰੀਤਮ ਵਿੱਚਕਾਰ ਸੰਪੂਰਣ ਪਿਆਰ ਨੂੰ ਲੈ ਆਵੇਗਾ। ਇਹ ਸੱਚਾ ਨਾਮ ਜੋ ਉੱਤੋਂ ਅਰਥਾਤ ਧੁਰ ਦਰਗਾਹੋਂ ਪ੍ਰਮਾਤਮਾ (ਅਕਾਲ-ਪੁਰਖ) ਦੁਆਰਾ ਦਿੱਤਾ ਗਿਆ ਹੈ, ਪਾਪ [ਹਉਮੈ], ਜਾਂ ਭ੍ਰਿਸ਼ਟਾਚਾਰ, ਜਾਂ ਰੋਗ ਦੇ ਪ੍ਰਭਾਵ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਪ੍ਰਮਾਤਮਾ ਦੀ ਭਾਲ ਕਰਨ ਵਾਲੇ ਨੂੰ ਇੱਕ ਸਾਧਕ ਨੂੰ ਮੋਖ ਅਰਥਾਤ ਮੁਕਤੀ ਨੂੰ ਪ੍ਰਾਪਤ ਕਰਨ ਲਈ ਤਿਆਰ ਕਰਦਾ ਹੈ ਅਤੇ ਉਸ ਨੂੰ ਪ੍ਰਮਾਤਮਾ ਦੇ ਗਿਆਨ ਜਾਂ ਬੋਧ ਦੀ ਅਸਵਥਾ ਤੱਕ ਲੈ ਜਾਂਦਾ ਹੈ।

ਮਨੁੱਖ ਜਾਤੀ ਨੂੰ ਦਿੱਤਾ ਗਿਆ ਇਹੋ ਇੱਕੋ-ਇੱਕਲਾ ਨਾਮ ਹੈ, ਜਿਸ ਦੁਆਰਾ ਕੋਈ ਵੀ ਸਦੀਵੀ ਜੀਉਣ (ਅੰਮ੍ਰਿਤ ਜਲ ਜਾਂ ਗੁਰੂ-ਪ੍ਰਸਾਦਿ) ਪ੍ਰਾਪਤ ਕਰ ਸੱਕਦਾ ਹੈ, ਇਸ ਨਾਮ ਦੇ ਅੱਗੇ ਹੋਰ ਕੋਈ ਨਾਮ ਨਹੀਂ ਹੈ, ਅਤੇ ਇਹ ਨਾਮ ਸਤਿਗੁਰੂ ਯਿਸੂ ਮਸੀਹ ਹੈ। ਜਿਸ ਦੇ ਬਾਰੇ ਗ੍ਰੰਥ ਬਾਈਬਲ ਇਸ ਤਰ੍ਹਾਂ ਕਹਿੰਦਾ ਹੈ:

“ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ ਭਈ ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲੀਆਂ ਅਤੇ ਧਰਤੀ ਉਤਲੀਆਂ ਅਤੇ ਧਰਤੀ ਦੇ ਹੇਠਲੀਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੁ ਹੈ!”

ਫ਼ਿਲਿੱਪੀਆਂ 2:9-11

ਗ੍ਰੰਥ ਬਾਈਬਲ ਅੱਗੇ ਦੱਸਦਾ ਹੈ ਕਿ, ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ‘ਨਾਮ’ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ (ਰਸੂਲਾਂ ਦੇ ਕਰਤੱਬ 4:12), ਕੇਵਲ ਸਤਿਗੁਰੂ ਯਿਸੂ ਮਸੀਹ ਨੂੰ ਛੱਡ ਕੇ। ਗ੍ਰੰਥ ਬਾਈਬਲ ਹੋਰ ਵੇਧੇਰੇ ਸਪੱਸ਼ਟ ਕਰਦਾ ਹੈ, ਜਦੋਂ ਉਹ ਇੰਝ ਕਹਿੰਦਾ ਹੈ, ਕਿ ਇਹੋ ਉਹ ‘ਨਾਮ’ ਹੈ, ਜਿਸ ਵਿੱਚ ਸਭ ਕੁੱਝ ਟਿਕਿਆ ਅਰਥਾਤ ਕਾਇਮ ਰਹਿੰਦਾ ਹੈ,

“ਉਹ (ਸੱਚਾ ਨਾਮ – ਸਤਿਨਾਮ) ਅਲੱਖ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ, ਕਿਉਂ ਜੋ ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ (ਸੱਚਾ ਨਾਮ – ਸਤਿਨਾਮ) ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਹਕੂਮਤਾਂ, ਕੀ ਇਖਤਿਆਰ, ਸੱਭੋ ਕੁੱਝ ਉਸ (ਸੱਚੇ ਨਾਮ – ਸਤਿਨਾਮ) ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ ਅਤੇ ਉਹ ਸਭ ਤੋਂ ਪਹਿਲਾਂ ਹੈ ਅਰ ਸੱਭੇ ਕੁੱਝ ਉਸੇ ਵਿੱਚ ਕਾਇਮ ਰਹਿੰਦਾ ਹੈ”।

ਕੁਲੁੱਸੀਆਂ 1: 15-17

ਇਸ ਲਈ, ਸਤਿਗੁਰੂ ਯਿਸੂ ਮਸੀਹ ਹੀ ਇੱਕ ਅਜਿਹਾ ‘ਨਾਮ’ ਹੈ, ਜਿਹੜਾ ਅਕਾਲ ਪੁਰਖ ਪਰਮੇਸ਼ੁਰ ਦੁਆਰਾ ਰੋਗੀ ਮਨੁੱਖ ਜਾਤ ਨੂੰ ਦਿੱਤਾ ਗਿਆ ਹੈ। ਜਿਸ ਦੇ ਦੁਆਰਾ ਹੀ ਕੇਵਲ ਪ੍ਰਮਾਤਮਾ ਦੀ ਵਡਿਆਈ ਕੀਤੀ ਜਾ ਸੱਕਦੀ ਹੈ, ਜਿਸ ਦੇ ਦੁਆਰਾ ਹੀ ਕੇਵਲ ਪ੍ਰਮਾਤਮਾ ਦਾ ਸਿਮਰਨ ਕੀਤਾ ਜਾ ਸੱਕਦਾ ਹੈ, ਕੇਵਲ ਉਸ ਵਿੱਚ ਹੀ ਇੱਕ ਸਾਧਕ ਛੁਟਕਾਰਾ ਪ੍ਰਾਪਤ ਕਰ ਸੱਕਦਾ ਹੈ, ਅਤੇ ਉਸ ਦੇ ਵਜੋਂ ਹੀ ਇੱਕ ਸਾਧਕ ਪ੍ਰਮਾਤਮਾ ਤੱਕ ਪਹੁੰਚ ਵੀ ਸੱਕਦਾ ਹੈ, ਕਿਉਂਕਿ ਉਹੋ ਮਨੁੱਖਾਂ ਨੂੰ ਸਭਨਾਂ ਤੋਂ ਦਿਆਲੂ ਅਤੇ ਕਿਰਪਾਲੂ ਅਲਖ ਪਰਮੇਸ਼ੁਰ ਦੁਆਰਾ ਦਿੱਤਾ ਗਿਆ ‘ਨਾਮ’ ਹੈ। ਇਸ ਲਈ, ਇਹ ‘ਨਾਮ’ ਪ੍ਰਮਾਤਮਾ ਦੇ ਸੁਭਾਅ ਦਾ ਪੂਰਾ ਸਾਰ ਅਤੇ ਸੰਖੇਪ ਹੈ। ਇਹ ‘ਨਾਮ’ ਮੁਕਤੀ (ਮੋਖ) ਦੀ ਕੁੰਜੀ ਹੈ, ਇਹੋ ਨਾਮ ਪ੍ਰਾਪਤੀ (ਜੁਗਤੀ) ਦਾ ਸਾਧਨ ਹੈ, ਇਹ ਅਜਿਹਾ ‘ਨਾਮ’ ਉਹ ਹੈ, ਜਿਹੜਾ ਤ੍ਰੇਅ (ਤ੍ਰਿਪਤੀ) ਨੂੰ ਬੁਝਾਉਂਦਾ ਹੈ, ਅਤੇ ਇਹੋ ‘ਨਾਮ’ ਪਰਮ ਅਨੰਦ (ਭੁਗਤੀ) ਵੀ ਹੈ। ਇਸ ਨੂੰ ਛੱਡ ਕਿਸੇ ਤੋਂ ਕੁੱਝ ਹਾਸਲ ਨਹੀਂ ਕੀਤਾ ਜਾ ਸੱਕਦਾ ਹੈ। ਇਸੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਤੁੱਕਾਂ ਇੱਥੇ ਸੰਸਾਰ-ਰੂਪੀ ਸਾਗਰ ਤੋਂ ਪਾਰ ਜਾਣ ਲਈ ਢੁੱਕਵੀਆਂ ਹਨ:

ਆਪਣੇ ਹੱਥਾਂ ਨਾਲ ਮੈਂ ਰੱਬ ਦਾ ਕੰਮ ਕਰਦਾ ਹਾਂ;

ਆਪਣੀ ਜੀਭ ਨਾਲ ਮੈਂ ਵਾਹਿਗੁਰੂ ਦੇ ਗੁਣ ਗਾਉਂਦਾ ਹਾਂ।

ਆਪਣੇ ਪੈਰਾਂ ਨਾਲ, ਮੈਂ ਆਪਣੇ ਮਾਲਕ ਅਤੇ ਪ੍ਰਭੁ  ਦੇ ਰਾਹ ਉੱਤੇ ਤੁਰਦਾ ਹਾਂ. ((1))

ਇਹ ਚੰਗਾ ਸਮਾਂ ਹੈ, ਜਦੋਂ ਮੈਂ ਉਸ ਨੂੰ ਸਿਮਰਨ ਵਿੱਚ ਯਾਦ ਕਰਦਾ ਹਾਂ।

ਵਾਹਿਗੁਰੂ ਦੇ ਨਾਮ ਨੂੰ ਸਿਮਰਨ ਕਰਨ ਦੁਆਰਾ,

ਮੈਂ ਇਸ ਭਿਆਨਕ ਸੰਸਾਰ-ਰੂਪ ਸਾਗਰ ਤੋਂ ਪਾਰ ਹੋ ਜਾਂਦਾ ਹਾਂ। (1) (ਰਹਾਉ) ()।[xii]

ਗੁਰੂ ਗ੍ਰੰਥ, ਪੰਨਾ. 190

[i] …………. “ਸਿੱਖ ਧਰਮ ਦਾ ਮੁੱਢਲੇ ਸਿਧਾਂਤ,” (ਲੁਧਿਆਣਾ: ਸਿੱਖ ਮਿਸ਼ਨਰੀ ਕਾਲੇਜ਼), ਪੰਨਾ. 24

[ii] ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥

[iii] ਜੋਸਫ਼. ਟੀ, ਓ’ਕਨੈਲ ਅਤੇ ਹੋਰ; ਵੀਹਵੀਂ ਸਦੀ ਵਿੱਚ ਸਿੱਖ ਇਤਿਹਾਸ ਅਤੇ ਧਰਮ,” (ਨਵੀਂ ਦਿੱਲੀ: ਮਨੋਹਰ ਪ੍ਰਕਾਸ਼ਨ, 1990), ਪੰਨਾ. 44-51.

[iv] ਨਾਮ ਜਪਣਾ, ਸਿਮਰਣ,  ਧਿਆਉਣਾ, ਬੋਲਣਾ,  ਰਵਣ ਜਾਂ ਉਚਰਨਾ) ਅਤੇ ਇਹੋ ਜਿਹੇ ਹੋਰ ਨਾਮ।

[v] …………. “ਸਿੱਖ ਧਰਮ ਦਾ ਮੁੱਢਲੇ ਸਿਧਾਂਤ,” (ਲੁਧਿਆਣਾ: ਸਿੱਖ ਮਿਸ਼ਨਰੀ ਕਾਲੇਜ਼), ਪੰਨਾ. 24

[vi] ਸੰਸਾਰੁ ਰੋਗੀ ਨਾਮੁ ਦਾਰੂ, ਮੈਲੁ ਲਾਗੈ ਸਚ ਬਿਨਾ।।

ਗੁਰ ਵਾਕੁ ਨਿਰਮਲ ਸਦਾ ਚਾਨਣੁ, ਨਿਤ ਸਾਚੁ ਤੀਰਥੁ ਮਜਨਾ।। (ਗੁਰੂ ਗ੍ਰੰਥ,ਪੰਨਾ, 687)

[vii] ਇਹੁ ਜਗੁ ਮੋਹ ਹੇਤ ਬਿਆਪਿਤੰ ਦੁਖੁ ਅਧਿਕ ਜਨਮ ਮਰਣੰ ॥ ਭਜੁ ਸਰਣਿ ਸਤਿਗੁਰ ਊਬਰਹਿ ਹਰਿ ਨਾਮੁ ਰਿਦ ਰਮਣੰ ॥੫॥

ਇਸਨੂੰ ਵੀ ਵੇਖੋ – ਸਿਧ ਗੋਸਟਿ 32, ਗੁਰੂ ਗ੍ਰੰਥ, ਪੰਨਾ. 941, (“ਹੇ ਨਾਨਕ, ਇਹ ਉਹ ਹੈ ਜੋ… .. ਸਦੀਵੀ ਸ਼ਾਂਤੀ ਵਿੱਚ ਹੈ”)।

[viii] ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥

ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥ ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥

ਹਰਿ ਕਾ ਨਾਮੁ ਜਨ ਕੀ ਵਡਿਆਈ ॥ ਹਰਿ ਕੈ ਨਾਮਿ ਜਨ ਸੋਭਾ ਪਾਈ ॥

ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥ ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥

ਜਨੁ ਰਾਤਾ ਹਰਿ ਨਾਮ ਕੀ ਸੇਵਾ ॥

[ix] ਨਾਮ ਕੇ ਧਾਰੇ ਖੰਡ ਬ੍ਰਹਮੰਡ ॥

[x] ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥

[xi] ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥

[xii] ਚਰਨ ਠਾਕੁਰ ਕੈ ਮਾਰਗਿ ਧਾਵਉ ॥੧॥ ਭਲੋ ਸਮੋ ਸਿਮਰਨ ਕੀ ਬਰੀਆ ॥

ਸਿਮਰਤ ਨਾਮੁ ਭੈ ਪਾਰਿ ਉਤਰੀਆ ॥੧॥ ਰਹਾਉ ॥

Leave a Reply

Your email address will not be published. Required fields are marked *